ਏਰਦੋਗਨ ਨੇ ਦੁਬਾਰਾ ਜਿੱਤੀ ਰਾਸ਼ਟਰਪਤੀ ਚੋਣ, ਲਗਾਤਾਰ 11ਵੀਂ ਵਾਰ ਹੋਵੇਗੀ ਤਾਜਪੋਸ਼ੀ

Rajneet Kaur
2 Min Read

ਨਿਊਜ਼ ਡੈਸਕ: ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਮੁੜ ਚੋਣ ਜਿੱਤ ਲਈ ਹੈ। ਤੁਰਕੀ ਦੀ ਸੁਪਰੀਮ ਇਲੈਕਸ਼ਨ ਕੌਂਸਲ (YSK) ਦੇ ਮੁਖੀ ਨੇ ਐਤਵਾਰ ਨੂੰ ਐਲਾਨ ਕੀਤਾ ਹੈ। ਏਰਦੋਗਨ ਹੁਣ 2028 ਤੱਕ ਸੱਤਾ ਵਿੱਚ ਰਹਿ ਸਕਦੇ ਹਨ।ਉਹ ਹੁਣ ਤੱਕ ਲਗਾਤਾਰ 11 ਵਾਰ ਚੋਣਾਂ ਜਿੱਤ ਚੁੱਕੇ ਹਨ। ਲੰਬੇ ਸਮੇਂ ਤੋਂ ਸੱਤਾ ‘ਤੇ ਕਾਬਜ਼ ਰੇਸੇਪ ਤੈਯਪ ਏਰਦੋਗਨ ਦੀ ਵਿਰੋਧੀ ਧਿਰ ਦੇ ਨੇਤਾ ਕੇਮਲ ਕੇਲਿਕਦਾਰੋਗਲੂ ਨਾਲ ਸਖ਼ਤ ਟੱਕਰ ਹੋ ਗਈ ਹੈ।

ਦਸ ਦਈਏ ਕਿ ਰਾਸ਼ਟਰਪਤੀ ਚੋਣ ਲਈ ਪਹਿਲੇ ਪੜਾਅ ਦੀ ਵੋਟਿੰਗ 14 ਮਈ ਨੂੰ ਹੋਈ ਸੀ। ਜਿਸ ਵਿੱਚ ਕਿਸੇ ਵੀ ਉਮੀਦਵਾਰ ਨੂੰ 50 ਫੀਸਦੀ ਤੋਂ ਵੱਧ ਵੋਟਾਂ ਨਹੀਂ ਮਿਲੀਆਂ ਸਨ। ਇਹੀ ਕਾਰਨ ਸੀ ਕਿ ਰਨ-ਆਫ ਰਾਊਂਡ ਕਰਨਾ ਪਿਆ। ਹੁਣ 28 ਮਈ ਨੂੰ ਹੋਏ ਰਨ-ਆਫ ਰਾਊਂਡ ਵਿਚ ਏਰਦੋਗਨ ਨੇ ਜਿੱਤ ਦਰਜ ਕੀਤੀ ਹੈ। ਏਰਦੋਗਨ ਨੂੰ ਕੁੱਲ 97 ਫੀਸਦੀ ਵੋਟਾਂ ਵਿਚੋਂ 52.1 ਫੀਸਦੀ ਅਤੇ ਕੇਮਲ ਨੂੰ 47.9 ਫੀਸਦੀ ਵੋਟਾਂ ਹਾਸਿਲ ਹੋਈਆਂ ਹਨ। ਵੋਟਿੰਗ ਦੇ ਪਹਿਲੇ ਪੜਾਅ ‘ਚ ਏਰਦੋਗਨ ਨੂੰ 49.5 ਫੀਸਦੀ ਅਤੇ ਕੇਮਲ ਕੇਲਿਕਦਾਰੋਗਲੂ ਨੂੰ 43.5 ਫੀਸਦੀ ਵੋਟਾਂ ਮਿਲੀਆਂ ਹਨ।

ਜਿੱਤ ਤੋਂ ਬਾਅਦ, ਏਰਦੋਗਨ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਸਮੇਤ ਵਿਸ਼ਵ ਨੇਤਾਵਾਂ ਨੇ ਵਧਾਈ ਦਿੱਤੀ।ਆਪਣੇ ਵਧਾਈ ਸੰਦੇਸ਼ ਵਿੱਚ, ਪੁਤਿਨ ਨੇ ਕਿਹਾ ਕਿ ਏਰਦੋਗਨ ਦੀ ਜਿੱਤ “ਸਪੱਸ਼ਟ ਸਬੂਤ” ਹੈ ਕਿ ਤੁਰਕੀ ਦੇ ਲੋਕ “ਰਾਜ ਦੀ ਪ੍ਰਭੂਸੱਤਾ ਨੂੰ ਮਜ਼ਬੂਤ ​​​​ਕਰਨ ਅਤੇ ਇੱਕ ਸੁਤੰਤਰ ਵਿਦੇਸ਼ ਨੀਤੀ ਨੂੰ ਅੱਗੇ ਵਧਾਉਣ” ਦੇ ਉਸਦੇ ਯਤਨਾਂ ਦਾ ਸਮਰਥਨ ਕਰਦੇ ਹਨ। ਏਰਦੋਗਨ ਦੀ ਜਿੱਤ ‘ਤੇ ਕਤਰ ਦੇ ਤਮੀਮ ਬਿਨ ਹਮਦ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ”ਜਿੱਤ ‘ਤੇ ਵਧਾਈ, ਨਵੇਂ ਕਾਰਜਕਾਲ ‘ਚ ਸਫਲਤਾ ਦੀ ਕਾਮਨਾ ਕਰਦਾ ਹਾਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment