ਦੱਖਣੀ ਓਂਟਾਰੀਓ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਰਫਬਾਰੀ ਦੀ ਚੇਤਾਵਨੀ

TeamGlobalPunjab
1 Min Read

ਓਂਟਾਰੀਓ : ਐਨਵਾਇਰਨਮੈਂਟ ਕੈਨੇਡਾ ਵੱਲੋਂ ਦੱਖਣੀ ਓਂਟਾਰੀਓ ਦੇ ਕਈ ਹਿੱਸਿਆਂ ਵਿੱਚ ਬਰਫਬਾਰੀ ਅਤੇ ਝੱਖੜ ਝੂਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਚੇਤਾਵਨੀ ਵਾਟਰਲੂ ਖੇਤਰ ਸਮੇਤ ਤਿੰਨ ਖੇਤਰਾਂ ਨੂੰ ਕਵਰ ਕਰਦੀ ਹੈ। ਮੌਸਮ ਏਜੰਸੀ ਨੇ ਬੈਰੀ ਖੇਤਰ ਲਈ ਪਹਿਲਾਂ ਦਿੱਤੀ ਬਰਫਬਾਰੀ ਦੀ ਚਿਤਾਵਨੀ ਨੂੰ ਰੱਦ ਕਰ ਦਿੱਤਾ ਹੈ।

ਮੰਗਲਵਾਰ ਦੁਪਹਿਰ ਤੱਕ 10 ਤੋਂ 20 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ । ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਕੁਝ ਖੇਤਰਾਂ ਵਿੱਚ, ਜਿੱਥੇ ਬਰਫਬਾਰੀ ਲਗਾਤਾਰ ਰਹਿੰਦੀ ਹੈ, ਉੱਥੇ 30 ਸੈਂਟੀਮੀਟਰ ਤੱਕ ਬਰਫਬਾਰੀ ਸੰਭਵ ਹੈ।

ਮੰਗਲਵਾਰ ਦੁਪਹਿਰ ਤੱਕ ਝੱਖੜਾਂ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ।

- Advertisement -

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਬਰਫੀਲੇ ਝੱਖੜ ਕਾਰਨ ਹਾਲਾਤ ਸਾਫ਼ ਅਸਮਾਨ ਤੋਂ ਭਾਰੀ ਬਰਫ਼ਬਾਰੀ ਤੱਕ ਤੇਜ਼ੀ ਨਾਲ ਬਦਲ ਸਕਦੇ ਹਨ।

ਐਨਵਾਇਰਮੈਂਟ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਵਾਰ ਸਫ਼ਰ ਕਰਨਾ ਮੁਸ਼ਕਲ ਹੋਵੇਗਾ ਅਤੇ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਗ੍ਰੇਟਰ ਟੋਰਾਂਟੋ ਏਰੀਆ ਵਿੱਚ ਐਨਵਾਇਰਮੈਂਟ ਕੈਨੇਡਾ ਵੱਲੋਂ ਨਿਊ ਮਾਰਕਿਟ, ਜਾਰਜੀਨਾ, ਨੌਰਦਰਨ ਯੌਰਕ ਰੀਜਨ, ਉਕਸਬ੍ਰਿਜ,ਬੈਵਰਟਨ ਤੇ ਉੱਤਰੀ ਦਰਹਾਮ ਰੀਜਨ ਵਿੱਚ ਬਰਫਬਾਰੀ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

Share this Article
Leave a comment