ਬੱਪਾ ਦੇ ਦਰਸ਼ਨਾਂ ਲਈ ਪੂਰਾ ਬਾਲੀਵੁੱਡ ਪਹੁੰਚਿਆ ਅੰਬਾਨੀ ਦੇ ਘਰ

Rajneet Kaur
3 Min Read

ਨਿਊਜ਼ ਡੈਸਕ: ਗਣੇਸ਼ ਚਤੁਰਥੀ ‘ਤੇ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਬੱਪਾ ਨੂੰ ਘਰ ਲੈ ਕੇ ਆਏ ਸਨ। ਇਸ ਦੌਰਾਨ ਐਂਟੀਲੀਆ ਵਿੱਚ ਸਿਤਾਰਿਆਂ ਦਾ ਇਕੱਠ ਹੋਇਆ।  ਸ਼ਾਹਰੁਖ ਖਾਨ ਤੋਂ ਲੈ ਕੇ ਕਿਆਰਾ ਅਡਵਾਨੀ ਤੱਕ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸਾਰੇ ਸਿਤਾਰੇ ਰਵਾਇਤੀ ਪਹਿਰਾਵੇ ‘ਚ ਬੇਹੱਦ ਖੂਬਸੂਰਤ ਲੱਗ ਰਹੇ ਸਨ।

ਇਸ ਮੌਕੇ ‘ਤੇ ਨੀਤਾ ਅੰਬਾਨੀ ਹਰੇ ਰੰਗ ਦੀ ਸਾੜੀ ‘ਚ ਨਜ਼ਰ ਆਈ ਜਦੋਂਕਿ ਉਨ੍ਹਾਂ ਦੀ ਵੱਡੀ ਨੂੰਹ ਸ਼ਲੋਕਾ ਹਲਕੇ ਗੋਲਡਨ ਰੰਗ ਦੀ ਫਲੋਰਲ ਪ੍ਰਿੰਟ ਸਾੜ੍ਹੀ ‘ਚ ਨਜ਼ਰ ਆਈ। ਨੂੰਹ ਰਾਧਿਕਾ ਮਰਚੈਂਟ ਸਿਤਾਰਿਆਂ ਨਾਲ ਸਜੀ ਚਮਕਦਾਰ ਸਾੜੀ ਵਿੱਚ ਨਜ਼ਰ ਆਈ।

ਐਸ਼ਵਰਿਆ ਰਾਏ ਬੱਚਨ ਵੀ ਬੇਟੀ ਆਰਾਧਿਆ ਬੱਚਨ ਨਾਲ ਫੰਕਸ਼ਨ ‘ਚ ਪਹੁੰਚੀ। ਮਾਂ-ਧੀ ਦੋਵਾਂ ਨੇ ਇੱਕੋ ਵਰਗਾ ਸੂਟ ਪਾਇਆ ਹੋਇਆ ਸੀ।

- Advertisement -

ਇਸ ਮੌਕੇ ‘ਤੇ ਜਾਹਨਵੀ ਕਪੂਰ ਟਰਾਂਸਪੇਰੈਂਟ ਵਾਈਟ ਕਲਰ ਦੀ ਸਾੜੀ ‘ਚ ਨਜ਼ਰ ਆਈ। ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਨਯਨਤਾਰਾ ਇਸ ਮੌਕੇ ‘ਤੇ ਪਤੀ ਵਿਗਨੇਸ਼ ਸ਼ਿਵਨ ਨਾਲ ਪਹੁੰਚੀ। ਦੋਵਾਂ ਨੇ ਆਫ ਵ੍ਹਾਈਟ ਰੰਗ ਦੇ ਕੱਪੜੇ ਪਹਿਨੇ ਹੋਏ ਸਨ।

- Advertisement -

ਸਾਰਾ ਅਲੀ ਖਾਨ ਪਲੇਨ ਰੈੱਡ ਕਲਰ ਦੇ ਸੂਟ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ, ਜਦਕਿ ਉਸ ਦੇ ਭਰਾ ਇਬਰਾਹਿਮ ਨੇ ਮਰੂਨ ਕਲਰ ਦਾ ਕੁੜਤਾ ਪਾਇਆ ਹੋਇਆ ਸੀ।

ਇਸ ਮੌਕੇ ਅਰਜੁਨ ਕਪੂਰ ਕਾਲੇ ਰੰਗ ਦਾ ਕੁੜਤਾ ਅਤੇ ਕਾਲੇ ਪਜਾਮੇ ਵਿੱਚ ਨਜ਼ਰ ਆਏ ਪਰ ਇਸ ਵਾਰ ਮਲਾਇਕਾ ਅਰੋੜਾ ਉਨ੍ਹਾਂ ਨਾਲ ਨਜ਼ਰ ਨਹੀਂ ਆਈ।

ਇਸ ਸਾਲ ਵਿਆਹ ਕਰਾਉਣ ਵਾਲੇ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਇਸ ਖਾਸ ਮੌਕੇ ‘ਤੇ ਇਕੱਠੇ ਕਾਫੀ ਚੰਗੇ ਲੱਗ ਰਹੇ ਸਨ। ਕਿਆਰਾ ਹਲਕੇ ਮਹਿੰਦੀ ਰੰਗ ਦੀ ਸਾੜੀ ‘ਚ ਨਜ਼ਰ ਆ ਰਹੀ ਹੈ ਜਦਕਿ ਸਿਧਾਰਥ ਪੀਕੋਕ ਰੰਗ ਦੇ ਕੁੜਤੇ ਅਤੇ ਪਜਾਮੇ ‘ਚ ਨਜ਼ਰ ਆਏ।

ਇਸ ਮੌਕੇ ‘ਤੇ ਆਲੀਆ ਲਾਲ ਰੰਗ ਦੀ ਪਲੇਨ ਸਾੜ੍ਹੀ ਅਤੇ ਕਾਮਦਾਰ ਬਲਾਊਜ਼ ‘ਚ ਨਜ਼ਰ ਆਈ। ਇਸ ਪਲੇਨ ਸਾੜੀ ‘ਚ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਦਾਕਾਰਾ ਨੇ ਅਯਾਨ ਮੁਖਰਜੀ ਨਾਲ ਖੂਬ ਪੋਜ਼ ਦਿੱਤਾ।

ਅਜੇ ਦੇਵਗਨ ਅਤੇ ਰੋਹਿਤ ਸ਼ੈੱਟੀ ਨੇ ਵੀ ਜ਼ਬਰਦਸਤ ਪੋਜ਼ ਦਿੱਤੇ। ਅਜੈ ਚਿੱਟੇ ਰੰਗ ‘ਚ ਜਦਕਿ ਰੋਹਿਤ ਸ਼ੈੱਟੀ ਕਾਲੇ ਕੁੜਤੇ ‘ਚ ਨਜ਼ਰ ਆਏ।

ਸ਼ਾਹਰੁਖ ਖਾਨ ਆਪਣੇ ਪੂਰੇ ਪਰਿਵਾਰ ਨਾਲ ਅੰਬਾਨੀ ਪਰਿਵਾਰ ਦੇ ਗਣੇਸ਼ ਚਤੁਰਥੀ ਦੇ ਜਸ਼ਨ ‘ਚ ਪਹੁੰਚੇ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment