ਹੜਤਾਲ ‘ਤੇ ਗਏ ਮੁਲਾਜ਼ਮਾਂ ਨੇ ਵਿੱਤ ਮੰਤਰੀ ਨੂੰ ਦਿੱਤੀ ਚਿਤਾਵਨੀ !

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਦੇ 60 ਹਜ਼ਾਰ ਮੁਲਾਜ਼ਮ 6 ਅਗਸਤ ਤੋਂ ਕਲਮ ਛੋੜ ਹੜਤਾਲ ਤੇ ਹਨ। ਹੜਤਾਲ ਨੂੰ ਖਤਮ ਕਰਵਾਉਣ ਦੇ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਕ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਸੀ, ਜਿਸ ‘ਤੇ ਪੰਜਾਬ ਮੁਲਾਜ਼ਮ ਜਥੇਬੰਦੀ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਚਿਤਾਵਨੀ ਦਿੱਤੀ।

ਦਰਅਸਲ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਲਾਕਡਾਊਨ ਦੌਰਾਨ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਇੱਕ ਰੁਪਿਆ ਵੀ ਕਟੌਤੀ ਨਹੀਂ ਕੀਤੀ ਉਨ੍ਹਾਂ ਨੂੰ ਪੂਰੀਆਂ ਪੂਰੀਆਂ ਤਨਖਾਹਾਂ ਦਿੱਤੀਆਂ ਸਨ, ਜਦਕਿ ਕਈ ਸੂਬਿਆਂ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 50 ਫ਼ੀਸਦੀ ਕਟੌਤੀ ਕੀਤੀ ਗਈ ਸੀ। ਇਸ ਲਈ ਮੁਲਾਜ਼ਮਾਂ ਨੂੰ ਇਹ ਸੋਚਦੇ ਹੋਏ ਆਪਣੀ ਹੜਤਾਲ ਖ਼ਤਮ ਕਰ ਲੈਣੀ ਚਾਹੀਦੀ ਹੈ।

ਮਨਪ੍ਰੀਤ ਬਾਦਲ ਦੇ ਇਸ ਬਿਆਨ ‘ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਲਾਕਡਾਊਨ ‘ਚ ਅਸੀਂ ਕੰਮ ਕੀਤਾ ਹੈ। ਸਰਕਾਰ ਨੇ ਤਨਖਾਹ ਦੇ ਕੇ ਸਾਡੇ ‘ਤੇ ਕੋਈ ਅਹਿਸਾਨ ਨਹੀਂ ਕੀਤਾ। ਮੰਤਰੀ ਵਿਧਾਇਕ 6-6 ਮਹੀਨੇ ਤੋਂ ਘਰਾਂ ‘ਚ ਵਿਹਲੇ ਬੈਠੇ ਹੋਏ ਹਨ, ਉਨ੍ਹਾਂ ਦੀਆਂ ਤਨਖਾਹਾਂ ਕੱਟੀਆਂ ਜਾਣ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਮੋਬਾਇਲ ਭੱਤੇ ਵਿਚ ਕਟੌਤੀ ਕਰਕੇ ਬਹੁਤ ਹੀ ਸ਼ਰਮਨਾਕ ਕੰਮ ਕੀਤਾ ਹੈ। ਵਿਧਾਇਕ ਮੰਤਰੀ 15 ਹਜ਼ਾਰ ਰੁਪਏ ਮੋਬਾਈਲ ਭੱਤਾ ਲੈ ਰਹੇ ਹਨ। ਜੇਕਰ ਤੁਸੀਂ ਕਟੌਤੀ ਕਰਨੀ ਹੈ ਤਾਂ ਮੰਤਰੀਆਂ ਵਿਧਾਇਕਾਂ ਅਤੇ ਅਫਸਰਾਂ ਦੀਆਂ ਦੇ ਭੱਤਿਆਂ ‘ਚ ਕਟੌਤੀ ਕਰੋ।

Share this Article
Leave a comment