ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਸਟਾਰਲਿੰਕ ਇੰਟਰਨੈੱਟ ਕੰਪਨੀ ਦੇ ਮਾਲਕ ਐਲੋਨ ਮਸਕ ਨੇ ਰੂਸ ਅਤੇ ਯੂਕਰੇਨ ਵਿੱਚ ਪਿਛਲੇ 10 ਦਿਨਾਂ ਤੋਂ ਜਾਰੀ ਜੰਗ ਵਿਚਾਲੇ ਵੱਡਾ ਐਲਾਨ ਕੀਤਾ ਹੈ। ਮਸਕ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਸਟਾਰਲਿੰਕ ਨੂੰ ਕੁੱਝ ਸਰਕਾਰਾਂ ਵਲੋਂ ਕਿਹਾ ਗਿਆ ਹੈ ਕਿ ਉਹ ਰੂਸ ਦੇ ਨਿਊਜ਼ ਸੰਗਠਨਾਂ ਨੂੰ ਆਪਣੇ ਪਲੇਟਫਾਰਮ ਤੋਂ ਬਲਾਕ ਕਰ ਦੇਣ। ਮਸਕ ਨੇ ਕਿਹਾ ਕਿ ਉਹ ਖੁੱਲ੍ਹ ਕੇ ਬੋਲਣ ਦੀ ਆਜ਼ਾਦੀ ਦੇ ਸਮਰਥਕ ਹਨ ਅਤੇ ਜਦੋਂ ਤੱਕ ਬੰਦੂਕ ਦੀ ਨੋਕ ‘ਤੇ ਨਹੀਂ ਕਿਹਾ ਜਾਵੇਗਾ, ਉਹ ਰੂਸੀ ਸੰਗਠਨਾਂ ਨੂੰ ਬਲਾਕ ਨਹੀਂ ਕਰਨਗੇ।
ਅਜਿਹੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਕਿ ਰੂਸੀ ਨਿਊਜ਼ ਏਜੰਸੀਆਂ ਪ੍ਰੋਪੇਗੈਂਡਾ ਫੈਲਾ ਰਹੀਆਂ ਹਨ, ਇਸ ‘ਤੇ ਐਲੋਨ ਮਸਕ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਸਾਰੀਆਂ ਨਿਊਜ਼ ਏਜੰਸੀਆਂ ਪ੍ਰੋਪੇਗੈਂਡਾ ਹੀ ਫੈਲਾਉਂਦੀਆਂ ਹਨ। ਕੁੱਝ ਅਜਿਹੇ ਹੁੰਦੇ ਹਨ ਜੋ ਦੂਸਰਿਆਂ ਤੋਂ ਜ਼ਿਆਦਾ ਕਰਦੇ ਹਨ।
Starlink has been told by some governments (not Ukraine) to block Russian news sources. We will not do so unless at gunpoint.
Sorry to be a free speech absolutist.
— Elon Musk (@elonmusk) March 5, 2022
ਦੱਸ ਦਈਏ ਕਿ ਕਈ ਅਮਰੀਕੀ ਕੰਪਨੀਆਂ ਨੇ ਰੂਸੀ ਮੀਡੀਆ ਸੰਗਠਨਾਂ ਨੂੰ ਆਪਣੇ ਪਲੇਟਫਾਰਮ ਤੋਂ ਬਲਾਕ ਕਰ ਦਿੱਤਾ ਹੈ ਅਤੇ ਮਸਕ ‘ਤੇ ਵੀ ਅਜਿਹਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.