ਨਿਊਯਾਰਕ- ਟੇਸਲਾ ਇੰਕ ਦੇ ਮੁੱਖ ਕਾਰਜਕਾਰੀ ਐਲੋਨ ਮਸਕ ਦੀ ਇੱਕ ਪੋਸਟ ਬਹੁਤ ਚਰਚਾ ਵਿੱਚ ਹੈ। ਅਸਲ ਵਿੱਚ ਮਸਕ ਨੇ ਇੱਕ ਟਵਿਟਰ ਪੋਲ ਪੋਸਟ ਕੀਤਾ ਹੈ, ਜਿਸ ਵਿੱਚ ਮਸਕ ਨੇ ਯੂਜ਼ਰਸ ਨੂੰ ਪੁੱਛਿਆ ਕਿ ਕੀ ਉਹ ਐਡਿਟ ਬਟਨ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਐਲੋਨ ਮਸਕ ਨੇ ਸੋਮਵਾਰ ਨੂੰ ਟਵਿਟਰ ‘ਚ 9.2 ਫੀਸਦੀ ਹਿੱਸੇਦਾਰੀ ਖਰੀਦਣ ਦਾ ਖੁਲਾਸਾ ਕੀਤਾ, ਜਿਸ ਦੀ ਕੀਮਤ ਕਰੀਬ 3 ਅਰਬ ਡਾਲਰ ਹੈ। ਇਸ ਨਾਲ ਉਹ ਮਾਈਕ੍ਰੋ ਬਲਾਗਿੰਗ ਸਾਈਟ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਬਣ ਗਏ ਹਨ।
Do you want an edit button?
— Elon Musk (@elonmusk) April 5, 2022
ਮਸਕ ਨੇ ਇੱਕ ਟਵੀਟ ‘ਚ ਪੁੱਛਿਆ, ‘ਕੀ ਤੁਸੀਂ ਐਡਿਟ ਬਟਨ ਚਾਹੁੰਦੇ ਹੋ?’ ਮਸਕ ਦੇ ਇਸ ਪੋਲ ‘ਤੇ ਜਵਾਬ ਦਿੰਦੇ ਹੋਏ ਟਵਿਟਰ ਦੇ ਸੀਈਓ ਪਰਾਗ ਅਗਰਵਾਲ ਨੇ ਟਵੀਟ ਕੀਤਾ ਕਿ ਇਸ ਪੋਲ ਦੇ ਨਤੀਜੇ ਬਹੁਤ ਮਹੱਤਵਪੂਰਨ ਹੋਣਗੇ। ਉਸ ਨੇ ਕਿਹਾ, ‘ਕਿਰਪਾ ਕਰਕੇ ਧਿਆਨ ਨਾਲ ਵੋਟ ਕਰੋ।’
The consequences of this poll will be important. Please vote carefully. https://t.co/UDJIvznALB
— Parag Agrawal (@paraga) April 5, 2022
ਟਵਿੱਟਰ ਨੇ 1 ਅਪ੍ਰੈਲ ਨੂੰ ਆਪਣੇ ਅਧਿਕਾਰਤ ਅਕਾਊਂਟ ‘ਤੇ ਇੱਕ ਸੰਦੇਸ਼ ਟਵੀਟ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਬਹੁਤ ਉਡੀਕੇ ਜਾ ਰਹੀ ‘ਐਡਿਟ’ ਫੀਚਰ ‘ਤੇ ਕੰਮ ਕਰ ਰਿਹਾ ਹੈ। ਕੰਪਨੀ ਤੋਂ ਇਹ ਪੁੱਛੇ ਜਾਣ ‘ਤੇ ਕਿ ਕੀ ਇਹ ਮਜ਼ਾਕ ਸੀ, ਤਾਂ ਕੰਪਨੀ ਨੇ ਕਿਹਾ, “ਅਸੀਂ ਇਸਦੀ ਪੁਸ਼ਟੀ ਜਾਂ ਇਨਕਾਰ ਨਹੀਂ ਕਰ ਸਕਦੇ, ਪਰ ਅਸੀਂ ਬਾਅਦ ਵਿੱਚ ਆਪਣੇ ਬਿਆਨ ਨੂੰ ਸੰਪਾਦਿਤ ਕਰ ਸਕਦੇ ਹਾਂ।”
ਸੋਮਵਾਰ ਨੂੰ ਹੀ ਟੇਸਲਾ ਅਤੇ ਸਪੇਸਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਐਲੋਨ ਮਸਕ ਨੇ ਸੋਸ਼ਲ ਮੀਡੀਆ ਕੰਪਨੀ ਟਵਿਟਰ ‘ਚ 9.2 ਫੀਸਦੀ ਹਿੱਸੇਦਾਰੀ ਖਰੀਦੀ ਹੈ। ਇਸ ਖ਼ਬਰ ਦੇ ਬਾਅਦ, ਟਵਿੱਟਰ ਦੇ ਸ਼ੇਅਰ ਪ੍ਰੀ-ਮਾਰਕੀਟ ਵਪਾਰ ਵਿੱਚ 28% ਤੱਕ ਵਧ ਗਏ।
ਟਵਿੱਟਰ ਨੇ ਕਿਹਾ ਕਿ ਐਲੋਨ ਮਸਕ ਨੇ ਆਪਣੇ ਇੱਕ ਟਰੱਸਟ ਦੁਆਰਾ ਟਵਿੱਟਰ ਵਿੱਚ ਇੱਕ ਪੈਸਿਵ ਹਿੱਸੇਦਾਰੀ ਖਰੀਦੀ ਹੈ। ਪੈਸਿਵ ਹਿੱਸੇਦਾਰੀ ਦਾ ਮਤਲਬ ਹੈ ਕਿ ਸ਼ੇਅਰਧਾਰਕ ਕੰਪਨੀ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਦਖਲ ਨਹੀਂ ਦਿੰਦਾ ਹੈ ਅਤੇ ਸ਼ੇਅਰਾਂ ਤੋਂ ਲੰਬੇ ਸਮੇਂ ਦੇ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਨਿਵੇਸ਼ ਕਰਦਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.