ਦਿੱਲੀ – ਚੋਣ ਕਮਿਸ਼ਨ ਵੱਲੋਂ ਜਿੱਤ ਦੇ ਜਸ਼ਨ ਮਨਾਉਣ ਵਾਸਤੇ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।
ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਗਿਣਤੀ ਪੂਰੇ ਹੋਣ ਤੋਂ ਬਾਅਦ ਫ਼ਾਈਨਲ ਰਿਜ਼ਲਟ ਆਉਣ ‘ਤੇ ਹੁਣ ਜੇਤੂ ਰਾਜਸੀ ਪਾਰਟੀਆਂ ਜਸ਼ਨ ਦੇ ਜਲੂਸ ਕੱਢ ਸਕਣਗੀਆਂ। ਚੋਣ ਕਮਿਸ਼ਨ ਵੱਲੋਂ ਲਾਈਆਂ ਪਾਬੰਦੀਆਂ ਚੁੱਕ ਦਿੱਤੀਆਂ ਗਈਆਂ ਹਨ।
ਚੋਣ ਕਮਿਸ਼ਨ ਦਾ ਕਹਿਣਾ ਹੈ ਅਜੇ ਇੱਕ ਵਾਰ ਇਹ ਪਾਬੰਦੀਆਂ ਚੋਣਾਂ ਦੀ ਗਿਣਤੀ ਦੇ ਦੌਰਾਨ ਚੋਣਾਂ ਦੇ ਬਾਅਦ ਜੇਤੂ ਪਾਰਟੀਆਂ ਵੱਲੋਂ ਜਸ਼ਨ ਮਨਾਉਣ ਨੂੰ ਵੇਖਦੇ ਹੋਏ ਹਟਾਈਆਂ ਗਈਆਂ ਹਨ ਤੇ ਢਿੱਲ ਦਿੱਤੀ ਗਈ ਹੈ।