16 ਸਾਲ ਬਾਅਦ ਇਸ ਜੋੜੇ ਨੇ ਦੁਬਾਰਾ ਕਰਵਾਇਆ ਵਿਆਹ , ਕਿਸੇ ਸਮੇਂ ਲੈਣ ਵਾਲੇ ਸਨ ਤਲਾਕ

Rajneet Kaur
2 Min Read

ਨਿਊਜ਼ ਡੈਸਕ:  ਟੀਵੀ ਅਤੇ ਬਾਲੀਵੁੱਡ ਦੇ ਸਿਤਾਰੇ ਇੱਕ ਤੋਂ ਬਾਅਦ ਇੱਕ ਵਿਆਹ ਦੇ ਬੰਧਨ ‘ਚ ਬੱਝਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਤੋਂ ਬਾਅਦ ਹੁਣ ਟੀਵੀ ਅਦਾਕਾਰ ਅਮਿਤ ਟੰਡਨ ਨੇ ਵੀ ਦੁਬਾਰਾ ਵਿਆਹ ਕਰਵਾ ਲਿਆ ਹੈ। ਇਸ ‘ਚ ਮਜ਼ੇਦਾਰ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਦੂਜਾ ਵਿਆਹ ਆਪਣੀ ਹੀ ਪਹਿਲੀ ਪਤਨੀ ਰੂਬੀ ਟੰਡਨ ਨਾਲ ਕਰਵਾਇਆ ਹੈ। ਹੁਣ 16 ਸਾਲ ਬਾਅਦ ਇਸ ਜੋੜੇ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ।

ਅਮਿਤ ਅਤੇ ਰੂਬੀ ਨੇ ਵਿਆਹ ਦੇ ਸੱਤ ਵਚਨਾਂ ਨੂੰ ਦੁਬਾਰਾ ਰੀਨਿਊ ਕਰਦਿਆਂ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਹਨ। ਅਮਿਤ ਅਤੇ ਰੂਬੀ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ‘ਚ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣੀ 13 ਸਾਲ ਦੀ ਧੀ ਦੇ ਸਾਹਮਣੇ ਸੱਤ ਫੇਰੇ ਲਏ ਹਨ। ਦੋਵਾਂ ਵੱਲੋਂ ਇੰਸਟਾਗ੍ਰਾਮ ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।

ਦੱਸਣਯੋਗ ਹੈ ਕਿ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਮਿਤ ਟੰਡਨ ਨੇ 2007 ‘ਚ ਰੂਬੀ ਟੰਡਨ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ ਤੋਂ ਦਸ ਸਾਲ ਬਾਅਦ ਉਨ੍ਹਾਂ ਦੇ ਰਿਸ਼ਤੇ ‘ਚ ਦਰਾਰ ਆ ਗਈ ਸੀ। ਜਿਸ ਦੇ ਚਲਦਿਆਂ ਸਬੰਧ ਵਿਗੜ ਗਏ ਸਨ।
ਦੋਨਾਂ ਵੱਲੋਂ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਗਿਆ ਸੀ। ਪਰ ਰੂਬੀ ਦੁਬਈ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ‘ਚ ਫਸ ਗਈ ਸੀ। ਜਿਸ ਦੌਰਾਨ ਅਮਿਤ ਨੇ ਰੂਬੀ ਦੀ ਮਦਦ ਕੀਤੀ। ਇਸ ਮਦਦ ਕਾਰਨ ਹੀ ਉਨ੍ਹਾਂ ਦੋਵਾਂ ਨੂੰ ਇਕੱਠਿਆ ਦੇਖਿਆ ਜਾਣ ਲੱਗਾ ਅਤੇ ਦੋਵਾਂ ਵਿਚਕਾਰ ਦੂਰੀਆ ਖਤਮ ਹੋਣ ਲੱਗੀਆਂ। ਜਿਸ ਤੋਂ ਬਾਅਦ ਦੋਵਾਂ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

Share this Article
Leave a comment