ਚੋਣ ਕਮਿਸ਼ਨ ਨੇ ਪਾਰਟੀਆਂ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਸ਼ਤਿਹਾਰਾਂ ਸਬੰਧੀ ਨੋਟੀਫਿਕੇਸ਼ਨ ਕੀਤਾ ਜਾਰੀ

TeamGlobalPunjab
1 Min Read

ਚੰਡੀਗੜ੍ਹ (ਬਿੰਦੂ ਸਿੰਘ): ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸੂਬਾ ਚੋਣ ਕਮਿਸ਼ਨ ਨੇ ਟੀ ਵੀ ਚੈਨਲਾਂ ਤੇ ਸਿਆਸੀ ਆਗੂਆਂ ਜਾਂ ਪਾਰਟੀਆਂ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਸ਼ਤਿਹਾਰਾਂ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਚੋਣਾਂ ਸਬੰਧੀ ਹਦਾਇਤਾਂ ਮੁਤਾਬਕ ਕਿਸੇ ਵੀ ਸਿਆਸੀ ਆਗੂ ਜਾਂ ਪਾਰਟੀ ਵੱਲੋਂ ਟੀਵੀ ਚੈਨਲ ਨੂੰ ਦਿੱਤੇ ਇਸ਼ਤਿਹਾਰ ਦਾ ਸੂਬਾ ਪੱਧਰੀ ਐਮਸੀਐਮਸੀ ਤੋਂ ਪ੍ਰਾਪਤ ਕੀਤਾ ਸਰਟੀਫਿਕੇਟ ਵੇਖਣਾ ਜ਼ਰੂਰੀ ਹੈ। ਇਹੋ ਨਿਯਮ ਜ਼ਿਲ੍ਹਾ ਪੱਧਰ ‘ਤੇ ਵੀ ਹੋਵੇਗਾ ਜਿਸ ਵਿਚ ਇਹ ਸਰਟੀਫਿਕੇਟ ਜ਼ਿਲ੍ਹਾ ਐਮਸੀਐਮਸੀ ਵੱਲੋਂ ਜਾਰੀ ਕੀਤਾ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਚੈਨਲ ਦੀ ਸਕ੍ਰੀਨ ਤੇ ਚਲਾਏ ਜਾਣ ਵਾਲੇ ਇਸ਼ਤਿਹਾਰ ਤੇ ‘ਐਡਵਰਟਾਈਜ਼ਮੈਂਟ’ ਲਿਖਣਾ ਲਾਜ਼ਮੀ ਹੈ।

- Advertisement -

Share this Article
Leave a comment