ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਸ਼ਨੀਵਾਰ ਨੂੰ ਇੱਕ ਬਜ਼ੁਰਗ ਸਿੱਖ ਵਿਅਕਤੀ ਨਾਲ ਕਥਿਤ ਤੌਰ ‘ਤੇ ਕੁੱਟਮਾਰ ਅਤੇ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਮੁਤਾਬਕ ਉਹ ਇਸ ਮਾਮਲੇ ਨੂੰ ਲੈ ਕੇ ਸਥਾਨਕ ਪੁਲਿਸ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਜਾਂਚ ਕਰ ਰਹੇ ਹਨ। ਅਮਰੀਕਾ ‘ਚ ਜਨਵਰੀ ਤੋਂ ਬਾਅਦ ਅਜਿਹਾ ਇਹ ਦੂਜਾ ਮਾਮਲਾ ਹੈ।
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਬਜ਼ੁਰਗ ਸਿੱਖ ਵਿਅਕਤੀ ਨੂੰ ਖੂਨ ਨਾਲ ਲੱਥਪੱਥ ਦਸਤਾਰ ਅਤੇ ਕੱਪੜਿਆਂ ‘ਚ ਦੇਖਿਆ ਜਾ ਸਕਦਾ ਹੈ। ਕਮਿਊਨਿਟੀ ਅਧਾਰਤ ਨਾਗਰਿਕ ਅਤੇ ਮਨੁੱਖੀ ਅਧਿਕਾਰ ਸੰਗਠਨ ‘ਦਿ ਸਿੱਖ ਕੁਲੀਸ਼ਨ’ ਨੇ ਕਿਹਾ ਕਿ ਉਹ ਐਤਵਾਰ ਸਵੇਰੇ ਨਿਊਯਾਰਕ ਦੇ ਕਵੀਂਸ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ‘ਤੇ ਹੋਏ ਕਥਿਤ ਹਮਲੇ ਤੋਂ ਜਾਣੂ ਸੀ।
ਸੰਗਠਨ ਨੇ ਕਿਹਾ, ”ਅਸੀਂ ਇਸ ਘਟਨਾ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਰਿਚਮੰਡ ਹਿੱਲ ਸੰਗਤ (ਸਮੂਹ) ਦੇ ਸੰਪਰਕ ‘ਚ ਹਾਂ। ਅਸੀਂ ਇਸ ਘਟਨਾ ਨੂੰ ਲੈ ਕੇ ਤੇਜੀ ਨਾਲ ਕੰਮ ਕਰ ਰਹੇ ਹਾਂ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਕੀਤਾ ਜਾ ਸਕਦਾ ਹੈ।”
My office is also aware of this incident in #RichmondHill earlier today, and we are contacting the @NYPDnews to learn more details about this reported attack.
Our thoughts are with him and we wish for nothing less than a full recovery. https://t.co/toM9Hy8mGf
— Queens Borough President Donovan Richards (@QnsBPRichards) April 3, 2022
ਕਵੀਂਸ ਬਰੋ ਦੇ ਪ੍ਰਧਾਨ ਡੋਨੋਵਨ ਰਿਚਰਡਸ ਨੇ ਵੀ ਟਵੀਟ ਕੀਤਾ ਕਿ ਉਨ੍ਹਾਂ ਦਾ ਦਫਤਰ ਰਿਚਮੰਡ ਹਿੱਲ ਵਿੱਚ ਵਾਪਰੀ ਘਟਨਾ ਤੋਂ ਜਾਣੂ ਹੈ ਅਤੇ ਕਥਿਤ ਹਮਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਨਿਊਯਾਰਕ ਸਿਟੀ ਪੁਲਿਸ ਵਿਭਾਗ ਨਾਲ ਸੰਪਰਕ ਕਰ ਰਿਹਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.