ਅਨਲਾਕ 1 ‘ਚ ਚੰਡੀਗੜ੍ਹ ਦੇ ਸ਼ਾਪਿੰਗ ਮਾਲ ਰਹੇ ਖਾਲੀ

TeamGlobalPunjab
1 Min Read

ਚੰਡੀਗੜ੍ਹ: ਸੋਮਵਾਰ ਤੋਂ ਸ਼ਹਿਰ ਦੇ ਸ਼ਾਪਿੰਗ ਮਾਲ ਖੁੱਲ ਗਏ ਹਨ ਪਰ ਲਗਾਤਾਰ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਗਾਹਕਾਂ ਵਿੱਚ ਉਤਸ਼ਾਹ ਨਹੀਂ ਦਿਖਿਆ। ਸੋਮਵਾਰ ਨੂੰ ਗਾਹਕਾਂ ਦੀ ਕਮੀ ਕਾਰਨ ਸ਼ਾਪਿੰਗ ਮਾਲ ਖਾਲੀ ਹੀ ਨਜ਼ਰ ਆਏ ਇੱਕਾ ਦੁੱਕਾ ਲੋਕ ਹੀ ਆ ਰਹੇ ਹਨ। ਤਿੱਖੀ ਧੁੱਪ ਦੇ ਵਿੱਚ ਸ਼ਹਿਰ ਦੇ ਮਸ਼ਹੂਰ ਮਾਲ ਏਲਾਂਤੇ ਵਿੱਚ ਬਹੁਤ ਘੱਟ ਲੋਕ ਹੀ ਦੇਖਣ ਨੂੰ ਮਿਲੇ। ਹਾਲਾਂਕਿ ਗੇਟ ‘ਤੇ ਇੱਥੇ ਸਕਿਓਰਿਟੀ ਟਾਇਟ ਰਹੀ ਤੇ ਐਂਟਰੈਂਸ ਲਈ ਚਾਰੇ ਪਾਸੇ ਬੈਰਿਕੇਡਸ ਲਗਾਏ ਗਏ ਹਨ।

ਇਸ ਤੋਂ ਇਲਾਵਾ ਲੋਕਾਂ ਨੂੰ ਇਕੱਠੇ ਚੱਲਣ ਤੋਂ ਵੀ ਮਨ੍ਹਾ ਕੀਤਾ ਜਾ ਰਿਹਾ ਹੈ। ਮਾਲ ਵਿੱਚ ਜ਼ਿਆਦਾਤਰ ਰੇਸਟੋਰੈਂਟ ਬੰਦ ਪਏ ਹਨ। ਜਿਨ੍ਹਾਂ ‘ਚੋਂ ਕੁੱਝ ਮਾਲ ਦੇ ਨਾਲ ਰੇਂਟ ‘ਤੇ ਹੋਏ ਵਿਵਾਦ ਦੇ ਕਾਰਨ ਬੰਦ ਹਨ। ਦੋ ਤੋਂ ਤਿੰਨ ਦਿਨ ਬਾਅਦ ਇੱਥੇ ਕੁੱਝ ਰੇਸਟੋਰੈਂਟਸ ਖੁਲ੍ਹਣਗੇ ਨਾਲ ਹੀ ਕਈ ਵੱਡੇ ਬਰਾਂਡਸ ਨਾਲ ਜੁੜੀਆਂ ਦੁਕਾਨਾਂ ਹਾਲੇ ਇੱਥੇ ਬੰਦ ਹਨ ਅਤੇ ਕਈ ਦੁਕਾਨਾਂ ਵਿੱਚ ਹਾਲੇ ਸਾਫ਼ – ਸਫਾਈ ਦਾ ਕੰਮ ਚੱਲ ਰਿਹਾ ਹੈ। ਸ਼ਹਿਰ ਦੇ ਹੋਰ ਮਾਲ ਮਲਟੀਪਲੈਕਸ ਕਾਰਨ ਹੀ ਚਲਦੇ ਸਨ , ਜੋ ਇਨ੍ਹੀਂ ਦਿਨੀਂ ਬੰਦ ਹੈ ਅਜਿਹੇ ਵਿੱਚ ਉੱਥੇ ਲੋਕ ਬਿਲਕੁੱਲ ਵੀ ਨਹੀਂ ਪਹੁੰਚ ਰਹੇ ਹਨ।

https://www.facebook.com/ElanteMallOfficial/videos/874801326355911/

- Advertisement -

Share this Article
Leave a comment