ਪਟਿਆਲਾ: ਸਨੋਰ ਸਬਜੀ ਮੰਡੀ ਵਿੱਚ ਏਐਸਆਈ ਦਾ ਹੱਥ ਕਟਣ ਵਾਲੇ ਨਿਹੰਗਾਂ ਅਤੇ ਪੁਲਿਸ ਨੂੰ ਗਾਲ਼ਾਂ ਕੱਢਣ ਵਾਲੇ ਬਾਬਾ ਬਲਵਿੰਦਰ ਸਿੰਘ ਦੇ ਬਚਾਅ ਲਈ ਕੋਈ ਵਕੀਲ ਨਹੀਂ ਆਇਆ। ਸੋਮਵਾਰ ਨੂੰ ਪੇਸ਼ੀ ਦੌਰਾਨ ਬਲਵਿੰਦਰ ਸਿਰ ਝੁਕਾ ਕੇ ਅਤੇ ਹੱਥ ਜੋਡ਼ ਕੇ ਹੀ ਖਡ਼ਾ ਰਿਹਾ। ਵਕੀਲ ਨਾਂ ਆਉਣ ‘ਤੇ ਲੀਗਲ ਏਡ ਦੇ ਵਕੀਲ ਨੂੰ ਬੁਲਾਇਆ ਗਿਆ। ਜਿੱਥੇ ਜੱਜ ਨੇ ਸਾਰੇ 11 ਮੁਲਜ਼ਮਾਂ ਨੂੰ 24 ਅਪ੍ਰੈਲ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।
ਇਸ ਤੋਂ ਪਹਿਲਾਂ ਸਰਕਾਰੀ ਵਕੀਲ ਨੇ ਕੋਰਟ ਵੱਲੋਂ ਮੁਲਜਮਾਂ ਦਾ 14 ਦਿਨ ਦਾ ਰਿਮਾਂਡ ਮੰਗਦੇ ਹੋਏ ਦਲੀਲ ਦਿੱਤੀ ਕਿ ਇਨ੍ਹਾਂ ਦੇ 2 ਸਾਥੀ ਮਹਾਰਾਸ਼ਟਰ ਵਿੱਚ ਰਹਿੰਦੇ ਹਨ ਜਿਨ੍ਹਾਂ ਦਾ ਪਤਾ ਲਗਾਉਣ ਹੈ ਕਿ ਹਥਿਆਰ ਕਿੱਥੋ ਆਏ ਸਨ? ਮੁੱਖ ਮੁਲਜ਼ਮ ਬਾਬਾ ਬਲਵਿੰਦਰ ਸਿੰਘ ਅਤੇ ਉਸਦੇ ਬੇਟੇ ਜਗਮੀਤ ਸਿੰਘ ਵੱਲੋਂ ਡੇਰੇ ਵਿੱਚ ਲਗਾਏ ਪੋਸਤ ਦੇ ਬੂਟੇ, 3 ਹਜ਼ਾਰ ਨਸ਼ੀਲੀ ਗੋਲੀਆਂ, 7 ਬੋਰੀਆਂ ਭੰਗ, ਇੱਕ ਥੈਲਾ ਹਰੇ ਬੂਟੇ ਡੋਡੇ ਵੀ ਕੋਰਟ ਦੇ ਸਾਹਮਣੇ ਪੇਸ਼ ਕੀਤੇ ਗਏ।
ਨਿਹੰਗਾਂ ਵੱਲੋਂ ਬਰਾਮਦ 39 ਲੱਖ ਰੁਪਏ ਦੀ ਈਡੀ ਕਰੇਗੀ ਜਾਂਚ
ਗੁਰਦੁਆਰਾ ਖਿਚੜੀ ਸਾਹਿਬ ਵਿੱਚ ਲੁਕੇ ਨਿਹੰਗਾਂ ਨੂੰ ਗਿਰਫਤਾਰ ਕਰਨ ਤੋਂ ਬਾਅਦ ਮੁਲਜ਼ਮਾਂ ਵੱਲੋਂ 39 ਲੱਖ ਰੁਪਏ ਨਗਦ ਵੀ ਬਰਾਮਦ ਹੋਏ ਸਨ, ਜਿਸਦੀ ਜਾਂਚ ਈਡੀ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ। ਪਟਿਆਲਾ ਪੁਲਿਸ ਇਸ ਲਈ ਈਡੀ ਨੂੰ ਪੱਤਰ ਲਿਖਣ ਜਾ ਰਹੀ ਹੈ। ਜਿਸਦੀ ਪੁਸ਼ਟੀ ਐਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਕੀਤੀ।