ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸੈਕਟਰ 94 ਸਥਿਤ ਘਰ’ਚ ਈਡੀ ਵੱਲੋਂ ਮਣੀ ਲਾਂਡਰਿੰਗ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਈਡੀ ਦੀ ਦਿੱਲੀ ਯੂਨਿਟ ਦੀਆਂ ਟੀਮਾਂ ਨੇ ਸਥਾਨਿਕ ਪੁਲਿਸ ਦੇ ਨਾਲ ਮਿਲ ਕੇ ਸਵੇਰੇ ਮੋਹਾਲੀ ਦੇ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ (ਜੇਐਲਪੀਐਲ) ਖੇਤਰ ਵਿੱਚ ਵਿਧਾਇਕ ਕੁਲਵੰਤ ਸਿੰਘ ਦੇ ਆਲੀਸ਼ਾਨ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। JLPL ਵਿਧਾਇਕ ਕੁਲਵੰਤ ਸਿੰਘ ਦੀ ਰੀਅਲ ਅਸਟੇਟ ਕੰਪਨੀ ਹੈ।
ਈਡੀ ਸੂਤਰਾਂ ਅਨੁਸਾਰ, ਵਿਧਾਇਕ ਕੁਲਵੰਤ ਸਿੰਘ ਇਸ ਸਮੇਂ ਘਰ ਨਹੀਂ ਹਨ ਪਰ ਕੇਂਦਰੀ ਏਜੰਸੀ ਦੀ ਟੀਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਤਲਾਸ਼ੀ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਮਾਮਲੇ ਦੀ ਚੱਲ ਰਹੀ ਜਾਂਚ ਦੇ ਸਬੰਧ ’ਚ ਕੀਤੀ ਗਈ ਸੀ।ਪੀਏਸੀਐਲ ਦੇ ਡਾਇਰੈਕਟਰਾਂ ਨੇ ਕਥਿਤ ਤੌਰ ‘ਤੇ ਨਿਵੇਸ਼ਕਾਂ ਦੇ ਫੰਡਾਂ ਨੂੰ ਕਈ ਥਾਵਾਂ ‘ਤੇ ਸ਼ੈੱਲ ਕੰਪਨੀਆਂ ਵਿੱਚ ਟ੍ਰਾਂਸਫਰ ਕਰਕੇ ਹੜੱਪ ਲਿਆ ਸੀ। ਫਿਰ ਇਹਨਾਂ ਫੰਡਾਂ ਨੂੰ ਨਕਦੀ ਵਿੱਚ ਕਢਵਾਇਆ ਗਿਆ ਅਤੇ ਜਾਇਦਾਦਾਂ ਖਰੀਦਣ ਲਈ ਹਵਾਲਾ ਰਾਹੀਂ ਭਾਰਤ ਤੋਂ ਬਾਹਰ ਕੰਪਨੀਆਂ ਵਿੱਚ ਟ੍ਰਾਂਸਫਰ ਕਰਨ ਤੋਂ ਪਹਿਲਾਂ ਪੀਏਸੀਐਲ ਦੇ ਮੁੱਖ ਸਹਿਯੋਗੀਆਂ ਨੂੰ ਸੌਂਪ ਦਿੱਤਾ ਗਿਆ।
ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕ ਕੁਲਵੰਤ ਸਿੰਘ ਨਾਲ ਜੁੜੇ ਪੰਜਾਬ ਭਰ ਵਿੱਚ ਕਈ ਹੋਰ ਥਾਵਾਂ ‘ਤੇ ਵੀ ਸਮਾਨਾਂਤਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਕਿ ਇਸ ਰਿਪੋਰਟ ਨੂੰ ਦਰਜ ਕਰਨ ਸਮੇਂ ਜਾਰੀ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।