AAP ਵਿਧਾਇਕ ਗੱਜਣਮਾਜਰਾ ਦੇ ਘਰ ਈਡੀ ਦੀ ਛਾਪੇਮਾਰੀ

Prabhjot Kaur
2 Min Read

ਚੰਡੀਗੜ੍ਹ: ਪੰਜਾਬ ਦੇ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀਆਂ ਵਿੱਚ ਕੀਤੀ ਗਈ  ਹੈ। ਈਡੀ ਦੀ ਟੀਮ ਵਿਧਾਇਕ ਦੇ ਕਰੀਬੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਛਾਪੇਮਾਰੀ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ।

ਦੱਸਣਯੋਗ ਹੈ ਕਿ ਵਿਧਾਇਕ ਗੱਜਣਮਾਜਰਾ ‘ਤੇ 40 ਕਰੋੜ ਦੇ ਬੈਂਕ ਘੁਟਾਲੇ ਦੇ ਦੋਸ਼ ਹਨ। ਜਿਸ ‘ਚ ਪਹਿਲਾਂ ਵੀ ਸੀਬੀਆਈ ਨੇ ਵਿਧਾਇਕਾਂ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।

ਵਿਧਾਇਕ ਗੱਜਣਮਾਜਰਾ ‘ਤੇ 40 ਕਰੋੜ ਦੇ ਬੈਂਕ ਘੁਟਾਲੇ ਦਾ ਦੋਸ਼ ਹੈ। ਜਿਸ ‘ਚ ਪਹਿਲਾਂ ਵੀ ਸੀਬੀਆਈ ਨੇ ਵਿਧਾਇਕਾਂ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਗੱਜਣਮਾਜਰਾ ਨੇ 2011 ਤੋਂ 2014 ਵਿਚਾਲੇ 4 ਕਿਸ਼ਤਾਂ ‘ਚ ਬੈਂਕ ਤੋਂ ਕਰਜ਼ਾ ਲਿਆ ਸੀ। ਇਹ ਕਰਜ਼ਾ ਲਗਭਗ 40.92 ਕਰੋੜ ਦਾ ਸੀ। ਬੈਂਕ ਦੀ ਲੁਧਿਆਣਾ ਬਰਾਂਚ ਨੇ ਇਸ ਦੀ ਸ਼ਿਕਾਇਤ ਸੀ.ਬੀ.ਆਈ. ਨੂੰ ਕੀਤੀ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਗੱਜਣਮਾਜਰਾ ਨੇ ਜਿਸ ਮਕਸਦ ਲਈ ਲੋਨ ਲਿਆ ਸੀ, ਉਸ ਦੀ ਬਜਾਏ ਕਿਸੇ ਹੋਰ ਥਾਂ ’ਤੇ ਵਰਤਿਆ ਗਿਆ।

ਪਿਛਲੀ ਛਾਪੇਮਾਰੀ ਵਿੱਚ ਸੀਬੀਆਈ ਨੂੰ 94 ਦਸਤਖਤ ਕੀਤੇ ਖਾਲੀ ਚੈੱਕ ਅਤੇ ਕਈ ਆਧਾਰ ਕਾਰਡ ਵੀ ਮਿਲੇ ਸਨ। ਇਸ ਤੋਂ ਇਲਾਵਾ 16.57 ਲੱਖ ਰੁਪਏ ਦੀ ਨਕਦੀ , 88 ਵਿਦੇਸ਼ੀ ਕਰੰਸੀ ਨੋਟ, ਜਾਇਦਾਦ ਦੇ ਦਸਤਾਵੇਜ਼, ਕਈ ਬੈਂਕ ਖਾਤਿਆਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment