ਮਾਰਚ ਮਹੀਨੇ ‘ਚ ਅਮਰੀਕੀ ਕੰਪਨੀਆਂ ਨੇ 7 ਲੱਖ ਨੌਕਰੀਆਂ ‘ਚ ਕੀਤੀ ਕਟੌਤੀ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਵਾਇਰਸ ਦਾ ਸੰਕਰਮਣ ਫੈਲਣ ਤੋਂ ਬਾਅਦ ਉੱਥੇ ਦੀਆਂ ਨੌਕਰੀਆਂ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਇੱਕ ਅੰਕੜੇ ਦੇ ਮੁਤਾਬਕ ਅਮਰੀਕੀ ਕੰਪਨੀਆਂ ਨੇ ਮਾਰਚ ਮਹੀਨੇ ਵਿੱਚ ਲਗਭਗ 7 ਲੱਖ ਨੌਕਰੀਆਂ ਵਿੱਚ ਕਟੌਤੀ ਕੀਤੀ। ਮਾਰਚ ਮਹੀਨੇ ਵਿੱਚ ਅਮਰੀਕੀ ਲੋਕਾਂ ਦੇ ਸਾਹਮਣੇ ਨੌਕਰੀ ਦਾ ਬਹੁਤ ਸਕੰਟ ਖਡ਼ਾ ਹੋ ਗਿਆ।

ਅਮਰੀਕਾ ਵਿੱਚ ਲਗਾਤਾਰ ਕਈ ਮਹੀਨਿਆਂ ਤੋਂ ਨੌਕਰੀਆਂ ਵਿੱਚ ਵਾਧੇ ਜਾਰੀ ਸੀ ਪਰ ਕੋਰੋਨਾ ਵਾਇਰਸ ਦਾ ਸੰਕਰਮਣ ਫੈਲਦੇ ਹੀ ਬਿਜਨਸ ਠਪ ਹੋਣ ਲੱਗੇ। ਫੈਕਟਰੀਆਂ ਬੰਦ ਹੋਣ ਲੱਗੀਆਂ। ਇਸਦੇ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਮੰਦੀ ਬਸ ਆਉਣ ਹੀ ਵਾਲੀ ਹੈ।

ਅਮਰੀਕਾ ਦੇ ਲੇਬਰ ਡਿਪਾਰਟਮੈਂਟ ਵੱਲੋਂ ਕਿਹਾ ਗਿਆ ਹੈ ਕਿ ਅਮਰੀਕੀ ਕੰਪਨੀਆਂ ਨੇ ਮਾਰਚ ਮਹੀਨੇ ਵਿੱਚ ਲਗਭਗ 7 ਲੱਖ 1 ਹਜਾਰ ਨੌਕਰੀਆਂ ਵਿੱਚ ਕਟੌਤੀ ਕੀਤੀ। ਫਰਵਰੀ ਵਿੱਚ ਅਮਰੀਕੀ ਕੰਪਨੀਆਂ ਨੇ 2 ਲੱਖ 75 ਹਜਾਰ ਨੌਕਰੀਆਂ ਦੇ ਆਵੇਦਨ ਕੱਢੇ ਸਨ। ਪਰ ਮਾਰਚ ਵਿੱਚ ਹਾਲਾਤ ਬਦਲ ਗਏ। ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਦਰ 3.5 ਫੀਸਦੀ ਤੋਂ ਵਧ ਕੇ 4.4 ਫੀਸਦੀ ਹੋ ਗਈ ਹੈ।

Share this Article
Leave a comment