ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਅਦਾਕਾਰ ਸੋਨੂੰ ਸੂਦ ਦੀ ਸਟੇਟ ਆਈਕਨ ਪੰਜਾਬ ਦੀ ਨਿਯੁਕਤੀ ਵਾਪਸ ਲੈ ਲਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐਸ.ਕਰੁਨਾ ਰਾਜੂ ਨੇ ਸਪੱਸ਼ਟ ਕੀਤਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ 4 ਜਨਵਰੀ,2022 ਨੂੰ ਅਦਾਕਾਰ ਸੋਨੂੰ ਸੂਦ ਨੂੰ ਸਟੇਟ ਆਈਕਨ ਪੰਜਾਬ ਵਜੋਂ ਕੀਤੀ ਨਿਯੁਕਤੀ ਵਾਪਸ ਲੈ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਇਕ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਇਸ ਬਾਬਤ ਸ਼ਿਕਾਇਤ ਦਿੱਤੀ ਗਈ ਸੀ। ਦੱਸ ਦੇਈਏ ਕਿ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਮੋਗਾ ਤੋਂ ਚੋਣ ਲੜਨਾ ਚਾਹੁੰਦੀ ਹੈ । ਇਸ ਨੂੰ ਲੈ ਕੇ ਮਾਲਵਿਕਾ ਲਗਾਤਾਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਿ ਕਾਂਗਰਸ ਪਾਰਟੀ ਨਾਲ ਵੀ ਮਿਲ ਰਹੇ ਹਨ । ਇਕ ਨੇੜਲੇ ਰਿਸ਼ਤੇਦਾਰ ਦੇ ਚੋਣਾਂ ‘ਚ ਉਤਰਨ ਦੇ ਫ਼ੈਸਲੇ ਨੂੰ ਲੈ ਕੇ ਸੋਨੂੰ ਸੂਦ ਨੂੰ ਯੂਥ ਆਈਕਨ ਦੀ ਨਿਯੁਕਤੀ ਤੋਂ ਹਟਾਇਆ ਗਿਆ ਹੈ ।