Home / News / ਬਠਿੰਡੇ ਦਾ ਨੌਜਵਾਨ ਸਾਈਕਲ ‘ਤੇ ਲੈ ਕੇ ਗਿਆ ਬਰਾਤ, ਦਿੱਤਾ ਸਾਦਾ ਵਿਆਹ ਕਰਵਾਉਣ ਦਾ ਸੰਦੇਸ਼

ਬਠਿੰਡੇ ਦਾ ਨੌਜਵਾਨ ਸਾਈਕਲ ‘ਤੇ ਲੈ ਕੇ ਗਿਆ ਬਰਾਤ, ਦਿੱਤਾ ਸਾਦਾ ਵਿਆਹ ਕਰਵਾਉਣ ਦਾ ਸੰਦੇਸ਼

ਰਾਮਨਗਰ: ਅਜੋਕੇ ਸਮੇਂ ਵਿਆਹ ਸ਼ਾਦੀਆਂ ਤੇ ਖ਼ਰਚੇ ਜਾਂਦੇ ਲੱਖਾਂ ਰੁਪਇਆ ਤੇ ਫੋਕੇ ਦਿਖਾਵਿਆਂ ਤੋਂ ਦੂਰ ਬਠਿੰਡੇ ਜ਼ਿਲ੍ਹੇ ਦੇ ਪਿੰਡ ਰਾਮਨਗਰ ਦੇ ਨੌਜਵਾਨ ਗੱਗੀ ਨੇ ਆਪਣਾ ਵਿਆਹ ਨੂੰ ਬੜੇ ਹੀ ਸਾਦੇ ਤਰੀਕੇ ਨਾਲ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੰਦੇ ਹੋਏ ਸਪੂੰਰਨ ਕੀਤਾ।

ਸਵੇਰੇ ਗੱਗੀ ਆਪਣੀ ਹਮਸਫ਼ਰ ਨੂੰ ਲੈਣ ਲਈ ਮੌੜ ਘੁੰਮਣ, ਭਾਈ ਦੇਸਾ, ਭੈਣੀ ਬਾਘਾ ਹੋ ਕੇ ਪਿੰਡ ਠੂਠਿਆਂਵਾਲੀ 20 ਕਿਲੋਮੀਟਰ ਦੀ ਸਫਰ ਤੈਅ ਕਰਕੇ ਪਹੁੰਚਿਆ।

ਉੱਥੇ ਹੀ ਵਾਪਸੀ ਤੇ ਵੀ ਉਹ ਆਪਣੇ ਜੀਵਨ ਸਾਥੀ ਨੂੰ ਸਾਈਕਲ ਤੇ ਹੀ ਅੱਗੇ ਬਿਠਾ ਕੇ ਕੁਦਰਤ ਨੂੰ ਬਚਾਉਣ ਦੀਆਂ ਬਾਤਾਂ ਪਾਉਂਦਾ ਪਿੰਡ ਰਾਮਨਗਰ ਪਹੁੰਚਿਆ ਇਸ ਅਨੋਖੇ ਵਿਆਹ ਦੀ ਹਰ ਪਾਸੇ ਚਰਚਾ ਹੈ।

ਰਾਹਗੀਰਾਂ ਨੇ ਵੀ ਇਸ ਨੌਜਵਾਨ ਦਾ ਹੌਸਲਾ ਵਧਾਇਆ ਤੇ ਹਰ ਕੋਈ ਫੋਟੋਆਂ ਖਿਚਵਾਉਂਦੇ ਨਜ਼ਰ ਆਏ ਗੱਗੀ ਦਾ ਮੰਨਣਾ ਹੈ ਕਿ ਸਾਦੇ ਵਿਆਹ ਨਾਲ ਅਸੀਂ ਫੋਕੇ ਦਿਖਾਵਿਆਂ ਤੋਂ ਬਚ ਸਕਦੇ ਹਾਂ ਲੱਖਾ ਰੁਪਏ ਵਿਆਹਾਂ ਤੇ ਲਗਾ ਕੇ ਕਰਜ਼ਾ ਹੇਠ ਆਉਣ ਵਾਲੇ ਪਰਿਵਾਰਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਸਾਦੇ ਵਿਆਹ ਕਰਕੇ ਇਸੇ ਪੈਸੇ ਦੀ ਵਰਤੋ ਚੰਗੇ ਸਮਾਜ ਸਿਰਜਣ ‘ਚ ਲਗਾਉਣ।

ਬਰਾਤ ਵਿੱਚ 12 ਲੋਕ ਸ਼ਾਮਲ ਸਨ ਉਥੇ ਹੀ , ਲਾੜੀ ਰਮਨਦੀਪ ਵੀ ਸਾਈਕਲ ‘ਤੇ ਹੀ ਵਿਦਾ ਹੋਈ । ਲਾੜਾ ਗੁਰਬਖਸ਼ੀਸ਼ ਨੇ ਦੱਸਿਆ ਕਿ ਵਿਆਹ ਲਈ ਕਰਜ ਲੈ ਕੇ ਦਿਖਾਵਾ ਕਰਨ ਦੀ ਬਿਜਾਏ ਉਸ ਰਾਸ਼ੀ ਦੀ ਸਹੀ ਪਾਸੇ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਚਾਹਤ ਹੈ ਕਿ ਹੋਰ ਨੌਜਵਾਨ ਵੀ ਅਜਿਹਾ ਕਾਰਜ ਕਰਨ ਜਿਸ ਨਾਲ ਸਮਾਜ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕ ਹੋਵੇ।

Check Also

ਦਿੱਲੀ ਚੋਣ ਦੰਗਲ : ਆਮ ਆਦਮੀ ਪਾਰਟੀ ‘ਚ ਚੋਣਾਂ ਤੋਂ ਪਹਿਲਾਂ ਹੀ ਪਈ ਫੁੱਟ!

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਾਰੀਆਂ ਪਾਰੀਆਂ ਨੇ ਆਪਣੀਆਂ …

Leave a Reply

Your email address will not be published. Required fields are marked *