ਰਾਤ ਨੂੰ ਦਹੀਂ ਖਾਣਾ ਨੁਕਸਾਨਦੇਹ ਜਾਂ ਫਾਇਦੇਮੰਦ? ਜਾਣੋ ਕੀ ਕਹਿੰਦੇ ਨੇ Experts

Global Team
2 Min Read

ਦਹੀਂ ਨੂੰ ਕਿਸੇ ਵੀ ਚੀਜ਼ ਨਾਲ ਖਾਓ ਉਸਦਾ ਸਵਾਦ ਹੋਰ ਵੱਧ ਜਾਂਦਾ ਹੈ। ਦਹੀਂ ਨਾਂ ਸਿਰਫ਼ ਭੋਜਨ ਦਾ ਸਵਾਦ ਵਧਾਉਂਦਾ ਹੈ, ਸਗੋਂ ਉਸ ਨੂੰ ਪੌਸ਼ਟਿਕ ਵੀ ਬਣਾਉਂਦਾ ਹੈ। ਖਾਸ ਕਰਕੇ ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਸਿਹਤ ਮਾਹਿਰਾਂ ਵਲੋਂ ਵੀ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਦਹੀਂ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪਰ ਜ਼ਿਆਦਾਤਰ ਲੋਕਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਦਹੀਂ ਖਾਣ ਦੀ ਆਦਤ ਹੁੰਦੀ ਹੈ। ਬੇਸ਼ੱਕ ਦਹੀਂ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਕੀ ਰਾਤ ਦੇ ਖਾਣੇ ਤੋਂ ਬਾਅਦ ਦਹੀਂ ਖਾਣਾ ਸੱਚੀ ਚੰਗੀ ਆਦਤ ਹੈ? ਇੱਥੇ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।

ਕੀ ਰਾਤ ਨੂੰ ਦਹੀਂ ਖਾਣਾ ਫਾਇਦੇਮੰਦ ਹੈ?

ਸਿਹਤ ਮਾਹਿਰਾਂ ਅਨੁਸਾਰ ਰਾਤ ਨੂੰ ਦਹੀਂ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਪਰ ਜੇਕਰ ਕਿਸੇ ਵਿਅਕਤੀ ਨੂੰ ਪਾਚਨ ਸਬੰਧੀ ਸਮੱਸਿਆ ਹੈ ਤਾਂ ਰਾਤ ਨੂੰ ਦਹੀਂ ਖਾਣ ਨਾਲ ਸਮੱਸਿਆ ਹੋ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਇਹ ਫੈਟ ਅਤੇ ਪ੍ਰੋਟੀਨ ਨਾਲ ਭਰਪੂਰ ਇੱਕ ਡੇਅਰੀ ਉਤਪਾਦ ਹੈ, ਜਿਸ ਨੂੰ ਰਾਤ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਸਕਦਾ ਹੈ। ਰਾਤ ਨੂੰ ਮੈਟਾਬੋਲਿਜ਼ਮ ਹੌਲੀ-ਹੌਲੀ ਕੰਮ ਕਰਦਾ ਹੈ। ਇਸ ਕਾਰਨ ਸਾਡੀ ਪਾਚਨ ਪ੍ਰਣਾਲੀ ਹੌਲੀ-ਹੌਲੀ ਕੰਮ ਕਰਦੀ ਹੈ।

ਵਧ ਸਕਦੀ ਹੈ ਕਫ

ਆਯੁਰਵੇਦ ਦੇ ਅਨੁਸਾਰ, ਦਹੀਂ ਸਰੀਰ ਵਿੱਚ ਕਫ ਦੋਸ਼ ਨੂੰ ਵਧਾ ਸਕਦਾ ਹੈ। ਰਾਤ ਨੂੰ ਸਰੀਰ ਵਿੱਚ ਬਲਗਮ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ। ਹਾਲਾਂਕਿ, ਵੱਖ-ਵੱਖ ਲੋਕਾਂ ‘ਤੇ ਇਸਦਾ ਪ੍ਰਭਾਵ ਵੀ ਵੱਖ-ਵੱਖ ਹੋ ਸਕਦਾ ਹੈ। ਦਮੇ, ਖੰਘ ਅਤੇ ਜ਼ੁਕਾਮ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਾਤ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਦਹੀਂ ਖਾਣ ਦਾ ਸਹੀ ਸਮਾਂ ਕੀ ਹੈ?

ਰਾਤ ਨੂੰ ਦਹੀਂ ਖਾਣ ਦੀ ਬਜਾਏ ਇਸ ਨੂੰ ਸਵੇਰੇ ਜਾਂ ਦੁਪਹਿਰ ਦੇ ਖਾਣੇ ਨਾਲ ਖਾਓ। ਦਿਨ ਦੇ ਇਸ ਸਮੇਂ ਦਹੀਂ ਨੂੰ ਹਜ਼ਮ ਕਰਨਾ ਆਸਾਨ ਹੁੰਦਾ ਹੈ। ਇਸ ਨੂੰ ਤੁਸੀਂ ਸਵੇਰੇ ਨਾਸ਼ਤੇ ਦੇ ਤੌਰ ‘ਤੇ ਵੀ ਖਾ ਸਕਦੇ ਹੋ। ਦਹੀਂ ਦੇ ਨਾਲ ਕੇਲਾ ਜਾਂ ਅੰਬ ਵੀ ਖਾ ਸਕਦੇ ਹੋ।

Share This Article
Leave a Comment