ਇਨ੍ਹਾਂ ਆਟੇ ਨਾਲ ਬਣੀਆਂ ਰੋਟੀਆਂ ਖਾਣ ਨਾਲ ਸਰਦੀਆਂ ‘ਚ ਮਿਲੇਗੀ ਰਾਹਤ

Rajneet Kaur
2 Min Read

ਨਿਊਜ਼ ਡੈਸਕ: ਬਹੁਤ ਸਾਰੇ ਲੋਕਾਂ ਲਈ ਸਰਦੀ ਦੇ ਮੌਸਮ ‘ਚ ਬਚਣਾ ਮੁਸ਼ਕਿਲਹੋ ਜਾਂਦਾ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਠੰਡ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਤੁਸੀਂ ਚਾਹੇ ਕਿੰਨੇ ਵੀ ਮੋਟੇ ਕੱਪੜੇ ਪਾਏ ਹੋਣ ਜਦੋਂ ਤੱਕ ਤੁਹਾਨੂੰ ਸਰੀਰ ਦੇ ਅੰਦਰੋਂ ਨਿੱਘ ਨਹੀਂ ਮਿਲੇਗਾ, ਕੁਝ ਖਾਸ ਲਾਭ ਨਹੀਂ ਹੋਵੇਗਾ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ ਜੋ ਸਰੀਰ ਨੂੰ ਜ਼ਰੂਰੀ ਪੋਸ਼ਣ ਪ੍ਰਦਾਨ ਕਰਦੇ ਹੋਣ। ਆਓ ਜਾਣਦੇ ਹਾਂ ਸਰਦੀ ਦੇ ਮੌਸਮ ‘ਚ ਕਣਕ ਤੋਂ ਇਲਾਵਾ ਹੋਰ ਕਿਹੜੇ ਦਾਣਿਆਂ ਤੋਂ ਬਣੀ ਰੋਟੀ ਖਾਣੀ ਚਾਹੀਦੀ ਹੈ, ਤਾਂ ਜੋ ਇਸ ਮੌਸਮ ਦੇ ਬੁਰੇ ਪ੍ਰਭਾਵਾਂ ਨੂੰ ਦੂਰ ਕੀਤਾ ਜਾ ਸਕੇ।

ਬਾਜਰਾ : ਬਾਜਰੇ ਦੀ ਰੋਟੀ ਅਕਸਰ ਸਰਦੀਆਂ ਦੇ ਮੌਸਮ ਵਿੱਚ ਖਾਧੀ ਜਾਂਦੀ ਹੈ। ਇਸ ਵਿੱਚ ਫਾਈਬਰ, ਆਇਰਨ, ਪੋਟਾਸ਼ੀਅਮ ਅਤੇ ਓਮੇਗਾ-3 ਫੈਟੀ ਐਸਿਡ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ।

ਜਵਾਰ: ਤੁਸੀਂ ਜਵਾਰ ਦੀ ਮਦਦ ਨਾਲ ਗਲੁਟਨ ਮੁਕਤ ਰੋਟੀ ਤਿਆਰ ਕਰ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ ਅਤੇ ਪਾਚਨ ਦੀ ਸਮੱਸਿਆ ਨਹੀਂ ਹੁੰਦੀ। ਸਰਦੀਆਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜਵਾਰ ਦੀ ਰੋਟੀ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾਂਦਾ ਹੈ।

ਮੱਕੀ : ਤੁਸੀਂ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦੇ ਸੁਮੇਲ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ।  ਇਸ ਨੂੰ ਦੇਖ ਕੇ ਹੀ ਤੁਹਾਡੇ ਮੂੰਹ ‘ਚ ਪਾਣੀ ਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੱਕੀ ਨੂੰ ਪੋਸ਼ਕ ਤੱਤਾਂ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ ਕਿਉਂਕਿ ਇਸ ‘ਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ, ਸੇਲੇਨੀਅਮ ਅਤੇ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ। ਇਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ, ਜਿਸ ਨਾਲ ਜ਼ੁਕਾਮ, ਖਾਂਸੀ ਅਤੇ ਫਲੂ ਤੋਂ ਬਚਾਅ ਰਹਿੰਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment