ਇਸ ਵਿਟਾਮਿਨ ਦੀ ਕਮੀ ਨਾਲ ਹੱਥਾਂ ਅਤੇ ਪੈਰਾਂ ‘ਚ ਹੁੰਦੀ ਹੈ ਝਰਨਾਹਟ

Rajneet Kaur
2 Min Read

ਨਿਊਜ਼ ਡੈਸਕ: ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਤੁਸੀਂ ਲੰਬੇ ਸਮੇਂ ਤੱਕ ਇੱਕੋ ਸਥਿਤੀ ਵਿੱਚ ਬੈਠਦੇ ਹੋ, ਤਾਂ ਤੁਹਾਨੂੰ ਤੁਹਾਡੇ ਪੈਰਾਂ ਵਿੱਚ ਇੱਕ ਅਜੀਬ ਜਿਹੀ ਝਰਨਾਹਟ ਮਹਿਸੂਸ ਹੋਣ ਲੱਗਦੀ ਹੈ। ਲੱਗਦਾ ਹੈ ਕਿ ਕੁਝ ਕੀੜੇ-ਮਕੌੜੇ ਸਾਡੀਆਂ ਨਾੜੀਆਂ ‘ਚ ਘੁੰਮਣ ਲੱਗ ਪਏ ਹਨ। ਪਰ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ। ਅਸਲ ਵਿੱਚ ਇਹ ਇੱਕ ਖਾਸ ਵਿਟਾਮਿਨ ਦੀ ਕਮੀ ਦੇ ਕਾਰਨ ਹੁੰਦਾ ਹੈ ਜੋ ਸਾਡੇ ਸਰੀਰ ਵਿੱਚ ਬਹੁਤ ਮਹੱਤਵਪੂਰਨ ਹੈ। ਆਓ ਜਾਣਦੇ ਹਾਂ ਅਜਿਹੀ ਸਮੱਸਿਆ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।

ਹੱਥਾਂ ਅਤੇ ਪੈਰਾਂ ਵਿੱਚ ਝਰਨਾਹਟ ਦਾ ਸਭ ਤੋਂ ਵੱਡਾ ਕਾਰਨ ਵਿਟਾਮਿਨ ਈ ਦੀ ਕਮੀ ਹੈ। ਇਹ ਪੌਸ਼ਟਿਕ ਤੱਤ ਇੱਕ ਐਂਟੀ-ਆਕਸੀਡੈਂਟ ਹੈ ਜੋ ਫ੍ਰੀ ਰੈਡੀਕਲਸ ਦੇ ਕਾਰਨ ਸੈੱਲਾਂ ਦੇ ਨੁਕਸਾਨ ਨੂੰ ਘਟਾ ਸਕਦਾ ਹੈ। ਇਹ ਫ੍ਰੀ ਰੈਡੀਕਲ ਸੂਰਜ ਦੀਆਂ ਕਿਰਨਾਂ, ਹਵਾ ਵਿਚਲੀ ਗੰਦਗੀ ਅਤੇ ਧੂੰਏਂ ਰਾਹੀਂ ਵੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਬਚਣ ਲਈ ਤੁਹਾਨੂੰ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ।

ਜਦੋਂ ਸਰੀਰ ਵਿੱਚ ਵਿਟਾਮਿਨ ਈ ਦੀ ਕਮੀ ਹੁੰਦੀ ਹੈ, ਤਾਂ ਹੱਥਾਂ ਅਤੇ ਪੈਰਾਂ ਵਿੱਚ ਝਰਨਾਹਟ ਮਹਿਸੂਸ ਹੋਣਾ ਆਮ ਗੱਲ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਰੋਜ਼ਾਨਾ ਜ਼ਿੰਦਗੀ ‘ਚ ਮਿਲਣ ਵਾਲੀਆਂ ਕਈ ਚੀਜ਼ਾਂ ਦਾ ਸੇਵਨ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਬਦਾਮ ਨੂੰ ਵਿਟਾਮਿਨ ਈ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ। ਬਾਦਾਮ ਨੂੰ ਲੋਕ ਕਚਾ ਜਾਂ ਭੀਗੋ ਕੇ  ਖਾਣਾ ਪਸੰਦ ਕਰਦੇ ਹਨ। ਇਹ ਸਿਰਫ਼ ਸਰੀਰਕ ਹੀ ਨਹੀਂ ਮਾਨਸਿਕ ਸਿਹਤ ਲਈ ਵੀ ਚੰਗਾ ਹੈ।

- Advertisement -

ਤੁਹਾਨੂੰ ਆਪਣਾ ਰੋਜ਼ਾਨਾ ਭੋਜਨ ਬਣਾਉਣ ਵਿੱਚ ਸੂਰਜਮੁਖੀ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ ਨੂੰ ਵਿਟਾਮਿਨ ਈ ਮਿਲੇਗਾ, ਕੁਝ ਲੋਕ ਇਸ ਤੇਲ ਨੂੰ ਸਲਾਦ ਵਿੱਚ ਮਿਲਾ ਕੇ ਖਾਂਦੇ ਹਨ।

ਮੂੰਗਫਲੀ, ਜਿਸ ਨੂੰ ਰੋਜ਼ਾਨਾ ਸਨੈਕਸ ਵਜੋਂ ਖਾਧਾ ਜਾਂਦਾ ਹੈ ਇਸ ਵਿੱਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment