ਕੈਨੇਡਾ ‘ਚ ਹਿੰਦੀ ਫਿਲਮਾਂ ਦੀ ਸਕ੍ਰੀਨਿੰਗ ਦੌਰਾਨ ਥੀਏਟਰਾਂ ‘ਤੇ ਹਮਲਾ, ਨਕਾਬਪੋਸ਼ ਵਿਅਕਤੀਆਂ ਨੇ ਸਪਰੇਅ ਦਾ ਕੀਤਾ ਛਿੜਕਾਅ

Rajneet Kaur
3 Min Read

ਨਿਊਜ਼ ਡੈਸਕ: ਪਹਿਲਾਂ ਭਾਰਤ ਤੇ ਕੈਨੇਡਾ ਦੇ ਸਬੰਧ ਬਹੁਤ ਵਧੀਆ ਸੀ।ਪਰ ਜਿਵੇਂ ਹੀ ਕੈਨੇਡਾ ਸਰਕਾਰ ਨੇ ਭਾਰਤ ਨੂੰ ਦੋਸ਼ੀ ਠਹਿਰਾਇਆ ਹੈ ਹੁਣ ਹੋਲੀ-ਹੋਲੀ ਸਬੰਧ ਵੀ ਵਿਗੜਨੇ ਸ਼ੁਰੂ ਹੋ ਗਏ ਹਨ। ਇਸੇ ਲੜੀ ‘ਚ ਇਕ ਹੋਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਦੋਂ ਕਈ ਸਿਨੇਮਾਘਰਾਂ ‘ਚ ਹਿੰਦੀ ਫਿਲਮਾਂ ਦੇਖਣ ਵਾਲੇ ਲੋਕਾਂ ‘ਤੇ  ਕੈਮੀਕਲ ਦਾ ਛਿੜਕਾਅ ਕੀਤਾ ਗਿਆ । ਕਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਹਨ ਜਿਸ ‘ਚ ਨਕਾਬਪੋਸ਼ ਲੋਕ ਅਜਿਹਾ ਕਰਦੇ ਹੋਏ ਦੇਖੇ ਗਏ ।

ਦਰਅਸਲ, ਜਾਣਕਾਰੀ ਅਨੁਸਾਰ ਕੈਨੇਡਾ ‘ਚ ਤਿੰਨ ਵੱਖ-ਵੱਖ ਥਾਵਾਂ ‘ਤੇ ਹਿੰਦੀ ਫਿਲਮਾਂ ਦੀ ਸਕ੍ਰੀਨਿੰਗ ਕਰ ਰਹੇ ਸਿਨੇਮਾਘਰਾਂ ਨੂੰ ਉਸ ਸਮੇਂ ਖਾਲੀ ਕਰਵਾਉਣਾ ਪਿਆ ਜਦੋਂ ਉਥੇ ਕਿਸੇ ਅਣਪਛਾਤੇ ਪਦਾਰਥ ਦਾ ਛਿੜਕਾਅ ਕਰ ਦਿੱਤਾ ਗਿਆ, ਜਿਸ ਕਾਰਨ ਸੈਂਕੜੇ ਲੋਕਾਂ ਨੂੰ ਖੰਘ ਲੱਗ ਗਈ।। ਪੁਲਿਸ ਨੇ ਦੱਸਿਆ ਕਿ ਇਹ ਘਟਨਾਵਾਂ ਮੰਗਲਵਾਰ ਰਾਤ ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਦੇ ਮਲਟੀਪਲੈਕਸਾਂ ਵਿੱਚ ਵਾਪਰੀਆਂ, ਜਿਸ ਵਿੱਚ ਟੋਰਾਂਟੋ, ਵਾਨ ਅਤੇ ਬਰੈਂਪਟਨ ਸ਼ਾਮਲ ਹਨ। ਯੌਰਕ ਰੀਜਨਲ ਪੁਲਿਸ ਨੇ ਕਿਹਾ ਕਿ ਤਫ਼ਤੀਸ਼ਕਾਰ ਨੂੰ ਪਤਾ ਹੈ ਇਹ ਘਟਨਾ 2 ਹੋ ਥਿਏਟਰਾਂ ‘ਚ ਵੀ ਵਾਪਰੀ ਹੈ।  ਜਾਂਚ ਅਧਿਕਾਰੀ ਉਕਤ ਘਟਨਾਵਾਂ ਸਬੰਧੀ ਉਥੋਂ ਦੀ ਪੁਲਿਸ ਨਾਲ ਸੰਪਰਕ ਕਰ ਰਹੇ ਹਨ।ਗਨੀਮਤ ਰਹੀ ਕਿ ਇਸ ਘਟਨਾ ‘ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਇਨ੍ਹਾਂ ਵਿੱਚੋਂ ਇੱਕ ਘਟਨਾ ਵਾਨ ਵਿੱਚ ਮੰਗਲਵਾਰ ਰਾਤ ਕਰੀਬ 9.20 ਵਜੇ ਵਾਪਰੀ। ਕਰੀਬ 200 ਲੋਕਾਂ ਨੂੰ ਖੰਘ ਆਉਣ ਤੋਂ ਬਾਅਦ ਥੀਏਟਰ ਤੋਂ ਬਾਹਰ ਕੱਢਿਆ ਗਿਆ। ਯੌਰਕ ਰੀਜਨਲ ਪੁਲਿਸ ਦੇ ਜਾਂਚਕਰਤਾਵਾਂ ਨੇ ਇੱਕ ਹਿੰਦੀ ਭਾਸ਼ਾ ਦੀ ਫਿਲਮ ਸ਼ੁਰੂ ਹੋਣ ਤੋਂ ਬਾਅਦ ਮਾਸਕ ਅਤੇ ਹੁੱਡ ਪਹਿਨੇ ਦੋ ਪੁਰਸ਼ ਸ਼ੱਕੀ ਥੀਏਟਰ ਵਿੱਚ ਦਾਖਲ ਹੋਏ। ਉਹ ਫਿਰ ਆਲੇ-ਦੁਆਲੇ ਘੁੰਮਦੇ ਰਹੇ ਅਤੇ ਹਵਾ ਵਿੱਚ ਇੱਕ ਅਣਜਾਣ, ਐਰੋਸੋਲ-ਅਧਾਰਿਤ ਪਦਾਰਥ ਦਾ ਛਿੜਕਾਅ ਕੀਤਾ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਲੋਕ ਭੱਜ ਗਏ। ਪੁਲਿਸ ਨੇ ਕਿਹਾ ਕਿ ਕਈ ਲੋਕਾਂ ਦਾ ਕਿਸੇ ਅਣਜਾਣ ਪਦਾਰਥ ਦੇ ਸੰਪਰਕ ਵਿੱਚ ਆਉਣ ਕਾਰਨ ਇਲਾਜ ਕੀਤਾ ਗਿਆ  ਅਤੇ ਕੋਈ ਗੰਭੀਰ ਬਿਮਾਰੀਆਂ ਦੀ ਰਿਪੋਰਟ ਨਹੀਂ ਕੀਤੀ ਗਈ ।

ਪੁਲਿਸ ਨੇ ਕਿਹਾ ਕਿ ਨਕਾਬਪੋਸ਼ ਮੌਕੇ ਤੋਂ ਫਰਾਰ ਹੋ ਗਏ।  ਪੁਲਿਸ ਨੇ ਸ਼ੱਕੀਆਂ ਦੀ ਭਾਲ ਸ਼ੂਰੂ ਕਰ ਦਿਤੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment