ਇਨਕਲਾਬੀ ਲਹਿਰ ਦੀ ਆਗੂ ‘ਦੁਰਗਾ ਭਾਬੀ’

TeamGlobalPunjab
2 Min Read

-ਅਵਤਾਰ ਸਿੰਘ

ਇਨਕਲਾਬੀ ਲਹਿਰ ਦੀ ਆਗੂ ਦੁਰਗਾਵਤੀ ਦੇਵੀ ‘ਦੁਰਗਾ ਭਾਬੀ’ ਦਾ ਜਨਮ 7-10-1907 ਨੂੰ ਇਲਾਹਾਬਾਦ ਵਿਖੇ ਬਾਂਕੇ ਬਿਹਾਰੀ ਲਾਲ ਦੇ ਘਰ ਯਮਨਾ ਦੇਵੀ ਦੀ ਕੁੱਖੋਂ ਹੋਇਆ।

ਉਸ ਦੀ ਵਿਧਵਾ ਭੂਆ ਨੇ ਤੀਸਰੀ ਜਮਾਤ ਵਿਚੋਂ ਪੜਨ ਤੋਂ ਹਟਾ ਲਿਆ ਕਿਉਂਕਿ ਸਕੂਲ ਵਿੱਚ ਕਿਸੇ ਨੇ ਕੰਨਾਂ ਵਿੱਚੋਂ ਪਾਏ ਬੂੰਦੇ ਲਾਹ ਲਏ ਸਨ। 1919 ਵਿੱਚ ਉਸਦਾ ਵਿਆਹ ਭਗਵਤੀ ਚਰਨ ਵੋਹਰਾ ਨਾਲ ਹੋ ਗਿਆ।

ਉਹ ਪਤਨੀ ਦੇ ਰੋਜਾਨਾ ਵਿਵਹਾਰ ਅਤੇ ਗਤੀਵਿਧੀਆਂ ਨੂੰ ਵੇਖਦੀ। ਉਨ੍ਹਾਂ ਕੋਲ ਤਿੰਨ ਮਕਾਨ ਸਨ ਜੋ ਕ੍ਰਾਂਤੀਕਾਰੀਆਂ ਦੇ ਅੱਡੇ ਸਨ। ਉਸ ਦੇ ਸਾਥੀ ਦੁਰਗਾ ਦੇਵੀ ਨੂੰ ਭਾਬੀ ਕਹਿੰਦੇ ਸਨ। ਉਨ੍ਹਾਂ ਦੇ ਘਰ 3-12-1925 ਨੂੰ ਇਕ ਲੜਕਾ ਪੈਦਾ ਹੋਇਆ ਜਿਸ ਦਾ ਨਾਂ ਸੁਚਿੰਦਰ ‘ਸਚੀ’ ਰੱਖਿਆ।

- Advertisement -

ਉਹ ਪਾਰਟੀ ਦੀ ਸਰਗਰਮ ਕਾਰਕੁਨ ਬਣ ਗਈ ਤੇ ਪਾਰਟੀ ਫੰਡ ਲਈ ਆਪਣੀਆਂ ਚੂੜੀਆਂ ਦੇ ਦਿੱਤੀਆਂ। ਭਗਵਤੀ ਚਰਨ ਵੋਹਰਾ ਖਤਰੇ ਨੂੰ ਵੇਖ ਕੇ ਕਲਕੱਤਾ ਚਲਾ ਗਿਆ ਤੇ ਉਥੇ ਸਰਗਰਮੀਆਂ ਕਰਨ ਲੱਗਾ। ਸਾਂਡਰਸ ਦੇ ਕਤਲ ਤੋਂ ਬਾਅਦ ਸ਼ਹੀਦ ਭਗਤ ਸਿੰਘ ਲਾਹੌਰ ਤੋਂ ਕੱਲਕਤੇ ਜਾਣ ਲਈ ਦੁਰਗਾ ਭਾਬੀ ਪਤਨੀ ਬਣ ਕੇ ਅੰਗਰੇਜ਼ੀ ਮੇਮ ਦੇ ਰੂਪ ਵਿੱਚ ਆਪਣੇ ਬੱਚੇ ਨੂੰ ਲੈ ਕੇ ਕੱਲਕਤੇ ਪਹੁੰਚੀ ਜਿਥੇ ਭਗਵਤੀ ਪਹਿਲਾਂ ਹੀ ਉਡੀਕ ਰਿਹਾ ਸੀ।

ਮਈ 1930 ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਜੇਲ੍ਹ ਤੋਂ ਕੱਢਣ ਲਈ 1-6-1930 ਦਾ ਦਿਨ ਫਿਕਸ ਕੀਤਾ ਪਰ 28 ਮਈ ਨੂੰ ਬੰਬ ਟੈਸਟ ਕਰਨ ਸਮੇਂ ਭਗਵਤੀ ਫਟੜ ਹੋ ਗਏ ਤੇ ਅਲਵਿਦਾ ਕਹਿਣ ਤੋਂ ਪਹਿਲਾਂ ਅਧੂਰੇ ਕਾਜ ਪੂਰੇ ਕਰਨ ਦਾ ਸੁਨੇਹਾ ਦਿੰਦੇ ਰਹੇ।

ਫਿਰ ਇਕ ਜੂਨ ਦਾ ਐਕਸ਼ਨ ਕਰਨ ਦੀ ਜਿੰਮੇਵਾਰੀ ਦੁਰਗਾ ਭਾਬੀ ਨੇ ਲਈ। ਪਰ ਗਰਮੀ ਜਿਆਦਾ ਹੋਣ ਨਾਲ ਘਰ ਵਿੱਚ ਰੱਖੇ ਬੰਬ ਫਟ ਗਏ। ਜਿਸ ਕਰਕੇ ਉਥੋਂ ਬਚ ਨਿਕਲਣਾ ਪਿਆ।

9-10-1930 ਨੂੰ ਫੈਸਲੇ ਮੁਤਾਬਿਕ ਫੌਜੀ ਟੇਲਰ ਨੂੰ ਗਵਰਨਰ ਹੈਲੀ ਸਮਝ ਕੇ ਦੁਰਗਾ ਨੇ ਗੋਲੀ ਚਲਾ ਕੇ ਜਖ਼ਮੀ ਕਰ ਦਿੱਤਾ। 1932 ਵਿੱਚ ਲਾਹੌਰ ਵਿਖੇ ਆਤਮ ਸਮਰਪਣ ਕਰ ਦਿਤਾ। ਛੇਤੀ ਹੀ ਉਨ੍ਹਾਂ ਦੀ ਰਿਹਾਈ ਹੋ ਗਈ ਤੇ 1934 ਵਿੱਚ ਦਸਵੀਂ ਕਰਨ ਤੋਂ ਬਾਅਦ ਸਕੂਲ ਵਿੱਚ ਪੜਾਉਣ ਲਗੇ।

1937 ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। ਫਿਰ ਉਨ੍ਹਾਂ ਗਰੀਬ ਬਚਿਆਂ ਲਈ ਮਾਂਟੈਸਰੀ ਸਕੂਲ ਲਖਨਉ ਖੋਲਿਆ ਜੋ ਬਾਅਦ ਕਾਲਜ ਬਣ ਗਿਆ। 90 ਸਾਲ ਦੀ ਉਮਰ ਵਿਚ 15-10-1999 ਨੂੰ ਉਨ੍ਹਾਂ ਦਾ ਲਖਨਾਉ ‘ਚ ਦੇਹਾਂਤ ਹੋ ਗਿਆ।

- Advertisement -
Share this Article
Leave a comment