Home / ਓਪੀਨੀਅਨ / ਦੁਰਗਾ ਭਾਬੀ – ਆਜ਼ਾਦੀ ਸੰਘਰਸ਼ ਲਈ ਵੇਚੀਆਂ ਸੀ ਆਪਣੀਆਂ ਚੂੜੀਆਂ

ਦੁਰਗਾ ਭਾਬੀ – ਆਜ਼ਾਦੀ ਸੰਘਰਸ਼ ਲਈ ਵੇਚੀਆਂ ਸੀ ਆਪਣੀਆਂ ਚੂੜੀਆਂ

-ਅਵਤਾਰ ਸਿੰਘ;

ਇਨਕਲਾਬੀ ਲਹਿਰ ਦੀ ਆਗੂ ‘ਦੁਰਗਾ ਭਾਬੀ’ ਦਾ ਜਨਮ 7-10-1907 ਨੂੰ ਇਲਾਹਾਬਾਦ ਵਿਖੇ ਬਾਂਕੇ ਬਿਹਾਰੀ ਲਾਲ ਦੇ ਘਰ ਯਮਨਾ ਦੇਵੀ ਦੀ ਕੁਖੋਂ ਹੋਇਆ।ਉਸਦੀ ਵਿਧਵਾ ਭੂਆ ਨੇ ਤੀਸਰੀ ਜਮਾਤ ਵਿੱਚੋਂ ਪੜਨ ਤੋਂ ਹਟਾ ਲਿਆ ਕਿਉਂਕਿ ਸਕੂਲ ਵਿੱਚ ਕਿਸੇ ਨੇ ਕੰਨਾਂ ਵਿੱਚੋਂ ਪਾਏ ਬੂੰਦੇ ਲਾਹ ਲਏ ਸਨ।

1919 ਵਿੱਚ ਉਸਦਾ ਵਿਆਹ ਭਗਵਤੀ ਚਰਨ ਵੋਹਰਾ ਨਾਲ ਹੋ ਗਿਆ। ਉਹ ਪਤਨੀ ਦੇ ਰੋਜ਼ਾਨਾ ਵਿਵਹਾਰ ਅਤੇ ਗਤੀਵਿਧੀਆਂ ਨੂੰ ਵੇਖਦੀ। ਉਨ੍ਹਾਂ ਕੋਲ ਤਿੰਨ ਮਕਾਨ ਸਨ ਜੋ ਕ੍ਰਾਂਤੀਕਾਰੀਆਂ ਦੇ ਅੱਡੇ ਸਨ।

ਉਸ ਦੇ ਸਾਥੀ ਦੁਰਗਾ ਦੇਵੀ ਨੂੰ ਭਾਬੀ ਕਹਿੰਦੇ ਸਨ।3-12-1925 ਨੂੰ ਲੜਕਾ ਪੈਦਾ ਹੋਇਆ ਜਿਸ ਦਾ ਨਾਂ ਸੁਚਿੰਦਰ ‘ਸਚੀ’ ਰੱਖਿਆ। ਉਹ ਪਾਰਟੀ ਦੀ ਸਰਗਰਮ ਕਾਰਕੁਨ ਬਣ ਗਈ ਤੇ ਪਾਰਟੀ ਫੰਡ ਲਈ ਆਪਣੀਆਂ ਚੂੜੀਆਂ ਦੇ ਦਿੱਤੀਆਂ। ਭਗਵਤੀ ਚਰਨ ਵੋਹਰਾ ਖਤਰੇ ਨੂੰ ਵੇਖ ਕੇ ਕਲਕੱਤਾ ਚਲਾ ਗਿਆ ਤੇ ਉਥੇ ਸਰਗਰਮੀਆਂ ਕਰਨ ਲੱਗਾ।

ਸਾਂਡਰਸ ਦੇ ਕਤਲ ਤੋਂ ਬਾਅਦ ਸ਼ਹੀਦ ਭਗਤ ਸਿੰਘ ਲਾਹੌਰ ਤੋਂ ਕੱਲਕਤੇ ਜਾਣ ਲਈ ਦੁਰਗਾ ਭਾਬੀ ਪਤਨੀ ਬਣ ਕੇ ਅੰਗਰੇਜ਼ੀ ਮੇਮ ਦੇ ਰੂਪ ਵਿੱਚ ਆਪਣੇ ਬੱਚੇ ਨੂੰ ਲੈ ਕੇ ਕੱਲਕਤੇ ਪਹੁੰਚੀ ਜਿਥੇ ਭਗਵਤੀ ਪਹਿਲਾਂ ਹੀ ਉਡੀਕ ਰਿਹਾ ਸੀ।

ਮਈ1930 ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਜੇਲ ਤੋਂ ਕੱਢਣ ਲਈ 1-6-1930 ਦਾ ਦਿਨ ਫਿਕਸ ਕੀਤਾ ਪਰ 28 ਮਈ ਨੂੰ ਬੰਬ ਟੈਸਟ ਕਰਨ ਸਮੇਂ ਭਗਵਤੀ ਫਟੜ ਹੋ ਗਏ ਤੇ ਅਲਵਿਦਾ ਕਹਿਣ ਤੋਂ ਪਹਿਲਾਂ ਅਧੂਰੇ ਕਾਜ ਪੂਰੇ ਕਰਨ ਦਾ ਸੁਨੇਹਾ ਦਿੰਦੇ ਰਹੇ। ਫਿਰ ਇਕ ਜੂਨ ਦਾ ਐਕਸ਼ਨ ਕਰਨ ਦੀ ਜਿੰਮੇਵਾਰੀ ਦੁਰਗਾ ਭਾਬੀ ਨੇ ਲਈ। ਪਰ ਗਰਮੀ ਜਿਆਦਾ ਹੋਣ ਨਾਲ ਘਰ ਵਿੱਚ ਰੱਖੇ ਬੰਬ ਫਟ ਗਏ। ਜਿਸ ਕਰਕੇ ਉਥੋਂ ਬਚ ਨਿਕਲਣਾ ਪਿਆ।

9 ਅਕਤੂਬਰ,1930 ਨੂੰ ਫੈਸਲੇ ਮੁਤਾਬਿਕ ਫੌਜੀ ਟੇਲਰ ਨੂੰ ਗਵਰਨਰ ਹੈਲੀ ਸਮਝ ਕੇ ਦੁਰਗਾ ਨੇ ਗੋਲੀ ਚਲਾ ਕੇ ਜਖ਼ਮੀ ਕਰ ਦਿੱਤਾ। 1932 ਵਿੱਚ ਲਾਹੌਰ ਵਿਖੇ ਆਤਮ ਸਮਰਪਣ ਕਰ ਦਿੱਤਾ।

ਛੇਤੀ ਹੀ ਉਨ੍ਹਾਂ ਦੀ ਰਿਹਾਈ ਹੋ ਗਈ ਤੇ 1934 ਵਿੱਚ ਦਸਵੀਂ ਕਰਨ ਤੋਂ ਬਾਅਦ ਸਕੂਲ ਵਿੱਚ ਪੜਾਉਣ ਲਗੇ। 1937 ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। ਫਿਰ ਉਨ੍ਹਾਂ ਗਰੀਬ ਬੱਚਿਆਂ ਲਈ ਮਾਂਟੈਸਰੀ ਸਕੂਲ ਲਖਨਾਉ ਖੋਲਿਆ ਜੋ ਬਾਅਦ ਕਾਲਜ ਬਣ ਗਿਆ। 90 ਸਾਲ ਦੀ ਉਮਰ ਵਿਚ 15-10-1999 ਨੂੰ ਉਨ੍ਹਾਂ ਦਾ ਲਖਨਾਉ ‘ਚ ਦੇਹਾਂਤ ਹੋ ਗਿਆ। ਇਨ੍ਹਾਂ ਇਨਕਲਾਬੀ ਦੇਸ਼ ਭਗਤਾਂ ਨੂੰ ਸਲਾਮ।

Check Also

ਬਹੁਤਾ ਬੋਲ ਕੇ, ਜੱਗ ਨਹੀਂ ਜਿੱਤ ਹੁੰਦਾ !

ਅੱਜ ਕੱਲ੍ਹ ਪੰਜਾਬ ਵਿਚ ਮਾਹੌਲ ਗਰਮ ਹੈ। ਚੋਣਾਂ ਦਾ ਐਲਾਨ ਭਾਵੇਂ ਸਰਕਾਰੀ ਤੌਰ ‘ਤੇ ਨਹੀਂ …

Leave a Reply

Your email address will not be published. Required fields are marked *