ਕੈਨੇਡਾ ‘ਚ ਆਏ ਭਾਰੀ ਮੀਂਹ ਤੇ ਤੂਫਾਨ ਕਾਰਨ ਕਈ ਘਰਾਂ ਦੀ ਬਿਜਲੀ ਗੁੱਲ

Rajneet Kaur
2 Min Read

ਓਂਟਾਰੀਓ :  ਓਂਟਾਰੀਓ ਅਤੇ ਕਿਊਬਿਕ  ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਆਉਣ ਕਾਰਨ ਲਗਭਗ 8 ਲੱਖ ਲੋਕਾਂ ਦੇ ਘਰਾਂ ਦੀ ਬਿਜਲੀ ਬੰਦ ਹੋ ਗਈ ਹੈ। ਇਸਦੇ ਨਾਲ ਹੀ  ਬਰਫੀਲੇ ਤੂਫਾਨ ਕਾਰਨ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ । ਕਿਊਬਿਕ ਦੀ ਪਾਵਰ ਯੂਟਿਲਿਟੀ ਨੇ ਬੀਤੀ ਸ਼ਾਮ ਦੱਸਿਆ ਕਿ ਇਸ ਦੇ 4.5 ਮਿਲੀਅਨ ਲੋਕਾਂ ਵਿੱਚੋਂ 676,000 ਤੋਂ ਵੱਧ ਬਿਨਾਂ ਬਿਜਲੀ ਦੇ  ਰਹਿਣ ਲਈ ਮਜ਼ਬੂਰ ਹਨ। ਦਸ ਦਈਏ ਕਿ ਤੂਫਾਨ ਕਾਰਨ ਸੂਬੇ ਦਾ ਬਿਜਲੀ ਸੰਚਾਰ ਸਿਸਟਮ ਬੁਰੀ ਤਰ੍ਹਾਂ ਨਾਲ ਢਹਿ ਗਿਆ ਹੈ।  ਤੂਫਾਨ ਦੇ ਨਾਲ-ਨਾਲ ਤੇਜ਼ ਬਾਰਿਸ਼ ਨਾਲ ਕਈ ਦਰੱਖਤ ਡਿੱਗ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਹਾਈਡਰੋ-ਕਿਊਬਿਕ ਦੇ ਬੁਲਾਰੇ ਗੈਬਰੀਏਲ ਲੇਬਲੈਂਕ ਨੇ ਕਿਹਾ ਕਿ ਮੀਂਹ ਅਤੇ ਤੇਜ਼ ਹਵਾ ਬਿਜਲੀ ਕਟੌਤੀ ਦਾ ਮੁੱਖ ਕਾਰਨ ਹੈ। ਇਹ ਬਨਸਪਤੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਹਨਾਂ ‘ਚ ਟਾਹਣੀਆਂ ਅਤੇ ਦਰੱਖਤ ਹਨ, ਜੋ ਲਾਈਨਾਂ ‘ਤੇ ਡਿੱਗ ਰਹੇ ਹਨ। ਮਾਂਟਰੀਅਲ ਵਿੱਚ 316,000 ਤੋਂ ਵੱਧ ਲੋਕਾਂ ਦੀ ਬਿਜਲੀ ਗੁੱਲ ਹੋ ਗਈ ਸੀ, ਜਦੋਂ ਕਿ ਸ਼ਹਿਰ ਦੇ ਦੱਖਣ ਵਿੱਚ ਮੋਂਟੇਰੇਗੀ ਖੇਤਰ ਵਿੱਚ 171,000 ਲੋਕ ਆਊਟੇਜ ਨਾਲ ਪ੍ਰਭਾਵਿਤ ਹੋਏ ਸਨ। ਹਾਈਡਰੋ ਕਿਊਬਿਕ ਨੇ ਬਿਜਲੀ ਸੇਵਾਵਾਂ ਬਹਾਲ ਕਰਨ ਲਈ 1,100 ਵਰਕਰ ਤੈਨਾਤ ਕੀਤੇ ਹਨ।

ਲੇਬਲੈਂਕ ਨੇ ਕਿਹਾ ਕਿ ਬਹੁਤ ਸਾਰੇ ਆਊਟੇਜ ਖੇਤਰ ਵਿੱਚ ਛੋਟੇ ਸਨ, ਹਰੇਕ ਵਿਚ ਸਿਰਫ ਕੁਝ ਗਾਹਕ ਪ੍ਰਭਾਵਿਤ ਹੋਏ ਹਨ। ਚਾਲਕ ਦਲ ਨੂੰ ਹਰ ਕਿਸੇ ਨੂੰ ਬਿਜਲੀ ਬਹਾਲ ਕਰਨ ਲਈ ਕਈ ਬਰੇਕਾਂ ਦੀ ਮੁਰੰਮਤ ਕਰਨ ਦੀ ਲੋੜ ਹੋਵੇਗੀ।ਹਾਈਡਰੋ ਕਿਊਬੈਕ ਦੇ ਓਪਰੇਸ਼ਨਜ਼ ਦੇ ਵਾਈਸ-ਪ੍ਰੈਜ਼ੀਡੇਂਟ ਰੈਜਿਸ ਰੈਲੀਅਰ ਨੇ ਕਿਹਾ ਕਿ ਅਗਲੇ 24 ਘੰਟਿਆਂ ‘ਚ ਜ਼ਿਆਦਾਤਰ ਲੋਕਾਂ ਦੇ ਘਰਾਂ ਵਿਚ ਬਿਜਲੀ ਬਹਾਲ ਹੋਣ ਦੀ ਉਮੀਦ ਹੈ, ਪਰ ਕੁਝ ਪੇਚੀਦਾ ਪਾਵਰ ਆਊਟੇਜੇਜ਼ ਵੀਕੈਂਡ ਦੌਰਾਨ ਵੀ ਜਾਰੀ ਰਹਿਣਗੀਆਂ। ਮਾਂਟਰੀਅਲ ਦੇ ਦੱਖਣ ‘ਚ ਪੈਂਦੇ ਸ਼ਾਟੌਗੁਏ ਇਲਾਕੇ ਵਿਚ ਕਰੀਬ 200 ਘਰ ਹੜ ਨਾਲ ਪ੍ਰਭਾਵਿਤ ਹੋਏ ਹਨ, ਅਤੇ ਸੀਵਰੇਜ ਦਾ ਪੱਧਰ ਉੱਪਰ ਆਉਣ ਕਰਕੇ ਕਰੀਬ 10,000 ਘਰ ਹੜ੍ਹ ਦੇ ਜੋਖਮ ਹੇਠ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment