ਟਰੰਪ ਖਿਲਾਫ਼ ਮਹਾਂਦੋਸ਼ ਮਤਾ ਪੇਸ਼, ਬੁੱਧਵਾਰ ਨੂੰ ਵੋਟਿੰਗ ਦੀ ਸੰਭਾਵਨਾ

TeamGlobalPunjab
2 Min Read

ਵਰਲਡ ਡੈਸਕ – ਪ੍ਰਤੀਨਿਧ ਹਾਊਸ ਦੇ ਪ੍ਰਤੀਨਿਧੀ ਡੈਮੋਕਰੇਟਸ ਨੇ ਬੀਤੇ ਬੁੱਧਵਾਰ ਨੂੰ ਅਮਰੀਕੀ ਸੰਸਦ ਭਵਨ ‘ਚ ਹੋਈ ਹਿੰਸਾ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਉਸ  ‘ਤੇ ਮਹਾਂਦੋਸ਼ ਦਾ ਮਤਾ ਪੇਸ਼ ਕੀਤਾ। ਇਸ ਮਤੇ  ‘ਤੇ ਸਦਨ ‘ਚ ਆਉਣ ਵਾਲੇ ਬੁੱਧਵਾਰ ਨੂੰ ਵੋਟ ਪਾਉਣ ਦੀ ਸੰਭਾਵਨਾ ਹੈ।

ਦੱਸ ਦਈਏ  ਹਾਊਸ ਆਫ਼ ਰਿਪ੍ਰੈਜ਼ੈਂਟੇਟਿਟੀਜ਼ ਵਿਚਲੇ ਬਹੁਗਿਣਤੀ ਨੇਤਾ ਸਟੈਨੀ ਹੋਯਰ ਨੇ ਕਿਹਾ ਕਿ ਟਰੰਪ ਪਹਿਲੇ ਰਿਪਬਲੀਕਨ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਨੂੰ ਦੋ ਵਾਰ ਮਤਾ ਪਾਸ ਹੋਣ ‘ਤੇ ਮਹਾਂਦੋਸ਼ ਦਾ ਸਾਹਮਣਾ ਕਰਨਾ ਪੈਣਾ ਹੈ। ਪ੍ਰਸਤਾਵ ਦਾ ਵਿਰੋਧ ਕਰਦਿਆਂ ਰਿਪਬਲੀਕਨ ਸੰਸਦ ਮੈਂਬਰ ਐਲੈਕਸ ਮੂਨ ਨੇ ਕਿਹਾ ਕਿ ਸਦਨ ਨੂੰ ਇਹ ਮਤਾ ਰੱਦ ਕਰਨਾ ਚਾਹੀਦਾ ਹੈ।

ਪ੍ਰਤੀਨਿਧੀ ਸਦਨ ਦੀ ਸਪੀਕਰ, ਨੈਨਸੀ ਪੇਲੋਸੀ ਨੇ ਸੰਸਦ ‘ਚ ਦੋਸ਼ਾਂ ਦਾ ਖਰੜਾ ਤਿਆਰ ਕਰਨ ਤੋਂ ਪਹਿਲਾਂ ਕਿਹਾ ਕਿ ਸਾਨੂੰ ਆਪਣੇ ਸੰਵਿਧਾਨ ਤੇ ਲੋਕਤੰਤਰ ਦੀ ਰੱਖਿਆ ਲਈ ਤੁਰੰਤ ਕਦਮ ਚੁੱਕਣੇ ਪੈਣਗੇ ਕਿਉਂਕਿ ਰਾਸ਼ਟਰਪਤੀ ਟਰੰਪ ਵਲੋਂ  ਸੰਵਿਧਾਨ ਨੂੰ ਖਤਰਾ ਹੈ।

ਇਸ ਤੋਂ ਇਲਾਵਾ ਪੇਲੋਸੀ ਦੀ ਟੀਮ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਕੈਬਨਿਟ ਮੰਤਰੀਆਂ ਨੂੰ 25ਵੀਂ ਸੋਧ ਨੂੰ ਲਾਗੂ ਕਰਨ ਲਈ ਦੇਰ ਸ਼ਾਮ ਦੇ ਖਰੜੇ  ‘ਤੇ ਵੋਟ ਪਾਉਣ ਲਈ ਕਹੇਗੀ ਕਿਉਂਕਿ ਸੰਸਦ ਸੈਸ਼ਨ ‘ਚ ਨਹੀਂ ਹੈ, ਇਸ ਲਈ ਇਸ ਦੇ ਵਿਚਾਰ ‘ਤੇ ਇਤਰਾਜ਼ ਹੋ ਸਕਦਾ ਹੈ। ਫੇਰ ਪੈਲੋਸੀ ਅੱਜ ਪੂਰੇ ਸਦਨ ਦੇ ਸਾਹਮਣੇ ਪ੍ਰਸਤਾਵ ਦੇਵੇਗੀ। ਪੈਂਸ ਤੇ ਕੈਬਨਿਟ ਕੋਲ ਇਸ ਮਹਾਦੋਸ਼ ਦੀ ਕਾਰਵਾਈ ਨੂੰ ਪਾਸ ਕਰਨ ਲਈ 24 ਘੰਟੇ ਹੋਣਗੇ।

- Advertisement -

ਉਧਰ ਪੀਜੀਏ ਅਮਰੀਕਾ ਨੇ ਨਿਊਜਰਸੀ ਦੇ ਬੈੱਡਮਿੰਸਟਰ ‘ਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਗੋਲਫ ਕੋਰਸ ਵਿੱਚ ਪੀਜੀਏ ਚੈਂਪੀਅਨਸ਼ਿਪ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ। ਟਰੰਪ ਦੇ ਸਮਰਥਕਾਂ ਨੇ ਕੈਪੀਟਲ ਭਵਨ ‘ਤੇ ਹਮਲਾ ਕਰਨ ਤੋਂ ਚਾਰ ਦਿਨ ਬਾਅਦ ਇਹ ਫੈਸਲਾ ਲਿਆ ਸੀ।

Share this Article
Leave a comment