ਗੁਰਦਾਸਪੁਰ: ਸੰਘਣੀ ਧੁੰਦ ਅਤੇ ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਪੁਲਿਸ ਨਾਕਾ ਬੰਬੜੀ ਬਾਈਪਾਸ ‘ਤੇ ਵੱਡਾ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਸਵੇਰੇ 08:45 ਵਜੇ ਵਾਪਰਿਆ। ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਕਿੰਨੂਆਂ ਦਾ ਭਰਿਆ ਟਰੱਕ ਪੁਲਿਸ ਚੌਕੀ ਬੰਮੜੀ ਬਾਈਪਾਸ ਨੇੜੇ ਇੱਕ ਵਾਹਨ ’ਤੇ ਡਿੱਗ ਗਿਆ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਜ਼ਖ਼ਮੀ ਹੋ ਗਿਆ ਹੈ।
ਇਸ ਦੌਰਾਨ ਕਾਰ ‘ਚ ਬੈਠੇ ਦੋ ਨੌਜਵਾਨਾਂ ਦੀ ਜਾਨ ਬੱਚ ਗਈ। ਸੜਕ ਸੁਰੱਖਿਆ ਬਲ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਕਾਰ ਅਤੇ ਟਰੱਕ ਚਾਲਕ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਟਰੱਕ ‘ਚ ਸਵਾਰ ਨੌਜਵਾਨ ਲੱਕੀ ਨੇ ਦੱਸਿਆ ਕਿ ਉਹ ਅਬੋਹਰ ਤੋਂ ਕਿੰਨੂੰ ਲੈਕੇ ਜੰਮੂ ਜਾ ਰਹੇ ਸਨ ਅਤੇ ਸਵੇਰੇ ਧੁੰਦ ਜਿਆਦਾ ਅਤੇ ਰਫਤਾਰ ਤੇਜ਼ ਹੋਣ ਕਾਰਨ ਡਰਾਈਵਰ ਮੋਨੂੰ ਤੋਂ ਟਰੱਕ ਕੰਟਰੋਲ ਨਹੀਂ ਹੋਇਆ ਅਤੇ ਪਠਾਨਕੋਟ ਨੂੰ ਮੁੜਦੇ ਸਮੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਕਾਰ ‘ਤੇ ਡਿੱਗ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।