ਸਪੇਨ ‘ਚ ਅਚਾਨਕ ਆਏ ਹੜ੍ਹ ਕਾਰਨ 95 ਲੋਕਾਂ ਦੀ ਮੌ.ਤ, ਮਾਲ ਗੱਡੀਆਂ ਪਟੜੀ ਤੋਂ ਉਤਰੀਆਂ, ਵਾਹਨਾਂ ਨੂੰ ਭਾਰੀ ਨੁਕਸਾਨ

Global Team
2 Min Read

ਨਿਊਜ਼ ਡੈਸਕ:  ਸਪੇਨ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ‘ਚ ਭਾਰੀ ਮੀਂਹ ਕਾਰਨ ਹੜ੍ਹ ਆ ਗਏ। ਇਸ ਵਿੱਚ ਕਈ ਵਾਹਨ ਵਹਿ ਗਏ ਹਨ। ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਅਤੇ ਰੇਲਵੇ ਲਾਈਨ ਅਤੇ ਹਾਈਵੇਅ ‘ਤੇ ਆਵਾਜਾਈ ਵਿਚ ਵਿਘਨ ਪਿਆ। ਪਿੰਡਾਂ ਦੀਆਂ ਗਲੀਆਂ ਦਰਿਆਵਾਂ ਵਿੱਚ ਬਦਲ ਗਈਆਂ ਹਨ। ਹੜ੍ਹ ‘ਚ ਘੱਟੋ-ਘੱਟ 95 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਰਾਸ਼ਟਰੀ ਮੌਸਮ ਸੇਵਾ ਨੇ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ‘ਚ ਤੂਫਾਨ ਦਾ ਪ੍ਰਭਾਵ ਵੀਰਵਾਰ ਤੱਕ ਜਾਰੀ ਰਹੇਗਾ।

ਪੂਰਬੀ ਵੈਲੇਂਸੀਆ ਵਿੱਚ ਐਮਰਜੈਂਸੀ ਸੇਵਾ ਨੇ ਬੁੱਧਵਾਰ ਨੂੰ 51 ਲੋਕਾਂ ਦੀ ਮੌ.ਤ ਦੀ ਪੁਸ਼ਟੀ ਕੀਤੀ। ਕੈਸਟੀਲਾ ਲਾ ਮੈਨਕਾ ਖੇਤਰ ਦੇ ਕੇਂਦਰੀ ਦਫ਼ਤਰ ਨੇ ਕੁਏਨਕਾ ਵਿੱਚ ਇੱਕ 88 ਸਾਲਾ ਔਰਤ ਦੀ ਮੌ.ਤ ਦੀ ਪੁਸ਼ਟੀ ਕੀਤੀ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮਾਲਗਾ ਨੇੜੇ ਇੱਕ ਟਰੇਨ ਪਟੜੀ ਤੋਂ ਉਤਰ ਗਈ। ਇਸ ਵਿੱਚ 300 ਲੋਕ ਸਨ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਵੈਲੇਂਸੀਆ ਸ਼ਹਿਰ ਅਤੇ ਮੈਡ੍ਰਿਡ ਦੇ ਵਿਚਕਾਰ ਹਾਈ-ਸਪੀਡ ਰੇਲ ਸੇਵਾ ਵਿੱਚ ਵਿਘਨ ਪਿਆ ਹੈ। ਫਲੈਸ਼ ਹੜ੍ਹਾਂ ਨੇ ਦੱਖਣ ਵਿੱਚ ਮਾਲਾਗਾ ਸੂਬੇ ਤੋਂ ਪੂਰਬ ਵਿੱਚ ਵੈਲੇਂਸੀਆ ਤੱਕ ਤਬਾਹੀ ਮਚਾਈ ਹੈ। ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਮੀਂਹ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ ਅਤੇ ਵੈਲੈਂਸੀਆ ਹਵਾਈ ਅੱਡੇ ‘ਤੇ ਉਤਰਨ ਵਾਲੇ 12 ਜਹਾਜ਼ਾਂ ਨੂੰ ਦੂਜੇ ਸ਼ਹਿਰਾਂ ਵੱਲ ਮੋੜ ਦਿੱਤਾ ਗਿਆ ਹੈ। ਸਕੂਲ ਅਤੇ ਕਾਲਜ ਵੀ ਬੰਦ ਕਰ ਦਿੱਤੇ ਗਏ ਹਨ। ਬਚਾਅ ਟੀਮ ਨੇ ਕੁਝ ਲਾ.ਸ਼ਾਂ ਵੀ ਬਰਾਮਦ ਕੀਤੀਆਂ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment