ਦੁਬਈ ਸੜ੍ਹਕ ਹਾਦਸੇ ‘ਚ 7 ਭਾਰਤੀਆਂ ਸਣੇ 8 ਦੀ ਮੌਤ

TeamGlobalPunjab
1 Min Read

ਦੁਬਈ ‘ਚ ਸੋਮਵਾਰ ਨੂੰ ਇੱਕ ਭਿਆਨਕ ਸੜ੍ਹਕ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ, ਮ੍ਰਿਤਕਾਂ ‘ਚ ਸੱਤ ਭਾਰਤੀ ਤੇ ਇੱਕ ਪਾਕਿਸਤਾਨੀ ਨਾਗਰਿਕ ਸ਼ਾਮਲ ਸਨ। ਖਲੀਜ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਇਹ ਸੜ੍ਹਕ ਹਾਦਸਾ ਸ਼ਾਰਜਾਹ ਵੱਲ ਜਾਣ ਵਾਲੀ ਮੁਹੰਮਦ ਬਿਨ ਜਾਇਦ ਸੜਕ ‘ਤੇ ਸਵੇਰੇ 4.54 ਵਜੇ ਉਸ ਵੇਲੇ ਵਾਪਰਿਆ ਜਦੋਂ 14 ਸੀਟਰ ਮਿਨੀ ਬੱਸ ਦੀ ਸੜਕ ‘ਤੇ ਖੜੀ ਇਕ ਲੋਰੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ।

ਦੁਬਈ ਟ੍ਰੈਫਿਕ ਪੁਲਿਸ ਦੇ ਡਾਇਰੈਕਟਰ ਬ੍ਰਿਗੇਡੀਅਰ ਸੈਫ ਮੁਹੈਰ ਅਲ ਮਝਰੋਈ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਮਿਨੀ ਬੱਸ ਦੀ ਸੜ੍ਹਕ ਤੇ ਖੜੇ ਟਰੱਕ ਨਾਲ ਟੱਕਰ ਹੋਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਸੱਤ ਯਾਤਰੀਆਂ ਦੀ ਮੌਕੇ ‘ਤੇ ਮੌਤ ਹੋ ਗਈ ਸੀ ਜਦਕਿ 6 ਜ਼ਖਮੀ ਹੋ ਗਏ ਜਿਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਸੀ। ਸਾਰੇ ਯਾਤਰੀਆਂ ਤੇ ਮਿਨੀ ਬੱਸ ਦੇ ਡਰਾਈਵਰ ਨੂੰ ਰਾਸ਼ਿਦ ਹਸਪਤਾਲ ਲਿਜਾਇਆ ਗਿਆ।

https://www.facebook.com/dubaipolicehq.en/posts/2502324096511777

ਦੁਬਈ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ ‘ਤੇ ਵੀ ਸਾਂਝੀ ਕੀਤੀ ਹੈ। ਦੱਸ ਦੇਈਏ ਇਸ ਬੱਸ ‘ਚ ਡਰਾਈਵਰ ਸਮੇਤ 13 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ ਸੱਤ ਭਾਰਤੀ, ਇਕ ਪਾਕਿਸਤਾਨੀ ਦੀ ਮੌਤ ਹੋ ਗਈ ਅਤੇ ਇਕ ਬੰਗਲਾਦੇਸ਼ੀ ਨਾਗਰਿਕ ਦੇ ਨਾਲ-ਨਾਲ ਹੋਰ ਭਾਰਤੀ ਜ਼ਖਮੀ ਹੋ ਗਏ।

- Advertisement -

Share this Article
Leave a comment