ਭਾਰਤੀ ਮੂਲ ਦੀ ਡਾਕਟਰ ਨੂੰ ਦੁਬਈ ਪੁਲਿਸ ਨੇ ਕੀਤਾ ਸਲੂਟ

TeamGlobalPunjab
2 Min Read

ਦੁਬਈ: ਕੋਰੋਨਾ ਨਾਲ ਲੜਾਈ ਲੜ ਰਹੀ ਭਾਰਤੀ ਮੂਲ ਦੀ ਇੱਕ ਮਹਿਲਾ ਡਾਕਟਰ ਦੀਆਂ ਅੱਖਾਂ ਵਿੱਚ ਉਸ ਵੇਲੇ ਖੁਸ਼ੀ ਦੇ ਹੰਝੂ ਆ ਗਏ ਜਦੋਂ ਦੁਬਈ ਪੁਲਿਸ ਦੇ ਇੱਕ ਪੁਲਿਸ ਕਰਮਚਾਰੀ ਨੇ ਉਨ੍ਹਾਂ ਨੂੰ ਸਲੂਟ ਦਿੱਤਾ। ਹੈਦਰਾਬਾਦ ਦੀ ਰਹਿਣ ਵਾਲੀ ਡਾ. ਆਇਸ਼ਾ ਸੁਲਤਾਨਾ ਦੁਬਈ ਦੇ ਅਲ ਅਹਲੀ ਸਕਰੀਨਿੰਗ ਸੈਂਟਰ ਵਿੱਚ ਤਾਇਨਾਤ ਹਨ।

ਮੰਗਲਵਾਰ ਰਾਤ ਉਹ ਕੰਮ ਖਤਮ ਕਰ ਦੁਬਈ ਸ਼ਾਰਜਹਾਂ ਤੋਂ ਘਰ ਪਰਤ ਰਹੀ ਸਨ ਤਾਂ ਪੁਲਿਸ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਿਆ। ਪੁਲਿਸ ਨੇ ਉਨ੍ਹਾਂ ਤੋਂ ਕਾਗ਼ਜ਼ਾਤ ਮੰਗਣ ਦੀ ਬਿਜਾਏ ਮਹਾਮਾਰੀ ਵਿੱਚ ਆਪਣੀ ਜਾਨ ਜੋਖਮ ਵਿੱਚ ਪਾਕੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਸਲੂਟ ਕੀਤਾ ਤਾਂ ਉਨ੍ਹਾਂ ਦੀ ਅੱਖਾਂ ਵਿੱਚ ਇਸ ਮਾਣ- ਸਨਮਾਨ ਲਈ ਹੰਝੂ ਆ ਗਏ।

ਹੈਦਰਾਬਾਦ ਵਾਸੀ ਡਾ. ਸੁਲਤਾਨਾ ਦੱਸਦੀ ਹਨ ਕਿ ਜਦੋਂ ਪੁਲਿਸ ਨੇ ਮੈਨੂੰ ਰੋਕਿਆ ਤਾਂ ਮੈਂ ਘਬਰਾ ਗਈ। ਉਹ ਗੱਡੀ ਦੇ ਕਾਗਜ ਦੇ ਨਾਲ ਕਰਫਿਊ ਪਾਸ ਅਤੇ ਵਰਕ ਪਰਮਿਟ ਵਿਖਾਉਣ ਦੀ ਤਿਆਰੀ ਕਰ ਰਹੀ ਸਨ। ਉਦੋਂ ਬਾਹਰ ਖੜੇ ਪੁਲਸਕਰਮੀ ਨੇ ਉਨ੍ਹਾ ਨੂੰ ਸਲੂਟ ਕਰ ਦਿੱਤਾ। ਇਸਨੂੰ ਵੇਖ ਉਹ ਭਾਵੁਕ ਹੋ ਗਈ ਅਤੇ ਰੋਣ ਲੱਗੀ। ਉਹ ਦੱਸਦੀ ਹਨ ਕਿ ਜਦੋਂ ਮੇਰੇ ਨਾਲ ਅਜਿਹਾ ਹੋਇਆ ਤਾਂ ਕੰਮ ਦੇ ਬੋਝ ਨਾ ਜੋ ਥਕਾਵਟ ਮੇਰੇ ‘ਤੇ ਸੀ ਉਹ ਪੂਰੀ ਤਰ੍ਹਾਂ ਠੀਕ ਹੋ ਗਈ।

Share this Article
Leave a comment