ਦੁਬਈ : ਭਾਰਤੀ ਮੂਲ ਦੀ ਲੜਕੀ ਨੇ ਤੋੜਿਆ ਯੋਗਾ ਦਾ ਵਿਸ਼ਵ ਰਿਕਾਰਡ, 3 ਮਿੰਟ ‘ਚ ਕੀਤੇ 100 ਆਸਣ

TeamGlobalPunjab
2 Min Read

ਨਿਊਜ਼ ਡੈਸਕ : ਦੁਬਈ ‘ਚ ਭਾਰਤੀ ਮੂਲ ਦੀ ਇੱਕ ਲੜਕੀ ਸਮ੍ਰਿਧੀ ਕਾਲੀਆ ਨੇ ਤਿੰਨ ਮਿੰਟਾਂ ‘ਚ ਇਕ ਛੋਟੇ ਜਿਹੇ ਬਕਸੇ ਅੰਦਰ 100 ਯੋਗ ਆਸਣ ਕਰਨ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਦੱਸ ਦਈਏ ਕਿ ਸਮ੍ਰਿਧੀ ਕਾਲੀਆ ਨੂੰ ਜਨਵਰੀ 2020 ‘ਚ ਯੋਗਾ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਭਾਰਤ ਦੇ ਕੌਂਸਲੇਟ ਜਨਰਲ ਦੁਆਰਾ ਪ੍ਰਵਾਸੀ ਭਾਰਤੀ ਦਿਵਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।

ਦਿ ਖਲੀਜ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਇਸ ਲੜਕੀ ਦਾ ਇਹ ਤੀਜਾ ਯੋਗ ਖਿਤਾਬ ਹੈ। ਸਮ੍ਰਿਧੀ ਨੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ‘ਚ ਇਹ ਦੂਜਾ ਰਿਕਾਰਡ ਬਣਾਇਆ ਹੈ। ਸਮਰੂਧੀ ਨੇ 11 ਸਾਲ ਦੀ ਉਮਰ ‘ਚ ਇੱਕ ਵਾਰ ਫਿਰ ‘ਛੋਟੀ ਜਿਹੀ ਜਗ੍ਹਾ ‘ਚ ਸਭ ਤੋਂ ਤੇਜ਼ੀ ਨਾਲ 100 ਯੋਗ ਆਸਣ’ ਕਰਕੇ ਨਵਾਂ ਰਿਕਾਰਡ ਬਣਾਇਆ ਹੈ ਅਤੇ ਗੋਲਡਨ ਬੁੱਕ ਆਫ ਵਰਲਡ ਰਿਕਾਰਡ ‘ਚ ਆਪਣਾ ਨਾਮ ਦਰਜ ਕਰਵਾਇਆ ਹੈ। ਉਸਨੇ ਇਸ ਚੁਣੌਤੀ ਨੂੰ ਬੁਰਜ ਖਲੀਫਾ ਦੇ ਵੀਉਂਗ ਡੈਕ ‘ਤੇ ਤਿੰਨ ਮਿੰਟ ਅਤੇ 18 ਸਕਿੰਟ ਵਿਚ ਪੂਰਾ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਮਰੂਧੀ ਨੇ ਇੱਕ ਮਿੰਟ ‘ਚ ਇਕ ਛੋਟੇ ਜਿਹੇ ਬਕਸੇ ‘ਚ 40 ਐਡਵਾਂਸ ਯੋਗ ਆਸਣ ਕਰਕੇ ਰਿਕਾਰਡ ਬਣਾਇਆ ਸੀ।

ਦੁਬਈ ਦੇ ਅੰਬੈਸਡਰ ਸਕੂਲ ਦੀ ਗ੍ਰੇਡ 7 ਦੀ ਵਿਦਿਆਰਥਣ ਸਮ੍ਰਿਧੀ ਦਾ ਮੰਨਣਾ ਹੈ ਕਿ ਅਜਿਹੀਆਂ ਸ਼ਾਨਦਾਰ ਪ੍ਰਾਪਤੀਆਂ ਸਿਰਫ ਸਖਤ ਮਿਹਨਤ ਅਤੇ ਲਗਨ ਨਾਲ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਦਿ ਖਲੀਜ ਟਾਈਮਜ਼ ਨੇ ਕਾਲੀਆ ਦੇ ਹਵਾਲੇ ਨਾਲ ਕਿਹਾ, “ਜੇਕਰ ਅਸੀਂ ਅੱਗੇ ਵਧਣ ਦੀ ਹਿੰਮਤ ਰੱਖਦੇ ਹਾਂ, ਤਾਂ ਸਾਡੇ ਸੁਪਨੇ ਸਾਕਾਰ ਹੋ ਸਕਦੇ ਹਨ।” ਮੈਨੂੰ ਲਗਦਾ ਹੈ ਕਿ ਮੇਰੀ ਸਭ ਤੋਂ ਵੱਡੀ ਸੰਪਤੀ ਮੇਰੀ ਸਰੀਰਕ ਯੋਗਤਾ ਨਹੀਂ ਬਲਕਿ ਮੇਰੀ ਮਾਨਸਿਕ ਯੋਗਤਾ ਹੈ।

ਕਾਲੀਆ ਰੋਜ਼ ਤਿੰਨ ਘੰਟੇ ਯੋਗ ਅਭਿਆਸ ਕਰਨ ਤੋਂ ਇਲਾਵਾ ਲਾਅਨ ਟੈਨਿਸ, ਸਾਈਕਲਿੰਗ, ਤੈਰਾਕੀ, ਆਈਸ ਸਕੇਟਿੰਗ ਦਾ ਅਨੰਦ ਵੀ ਲੈਂਦੀ ਹੈ। ਉਹ ਬੈਡਮਿੰਟਨ ਖੇਡਣਾ ਵੀ ਸਿੱਖ ਰਹੀ ਹੈ। ਉਹ ਨਾ ਸਿਰਫ ਵੱਖ-ਵੱਖ ਯੋਗ ਆਸਣਾਂ ‘ਚ ਨਿਪੁੰਨ ਹੈ, ਬਲਕਿ ਕਲਾਤਮਕ ਅਤੇ ਤਾਲ ਯੋਗ ਯੋਗਾ ‘ਚ ਵੀ ਕਾਫ਼ੀ ਪ੍ਰਸ਼ੰਸਾ ਪ੍ਰਾਪਤ ਕੀਤੀ ਹੈੇ।

- Advertisement -

Share this Article
Leave a comment