ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਦੇ ਘਰ ਬੇਟੀ ਨੇ ਜਨਮ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ਾਹੀ ਜੋੜੇ ਦੇ ਦੋ ਬੇਟੇ ਅਤੇ ਇਕ ਬੇਟੀ ਵੀ ਹੈ। ਹੁਣ ਉਨ੍ਹਾਂ ਦੇ ਘਰ ਚੌਥੇ ਬੱਚੇ ਨੇ ਜਨਮ ਲਿਆ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਬਹੁਤ ਹੀ ਅਨੋਖਾ ਰੱਖਣ ਦਾ ਫੈਸਲਾ ਕੀਤਾ ਹੈ।
ਸ਼ੇਖ ਨੇ ਆਪਣੇ ਚੌਥੇ ਬੱਚੇ ਨੂੰ ਜੋ ਨਾਂ ਦਿੱਤਾ ਹੈ, ਉਹ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿਕਰਾਊਨ ਪ੍ਰਿੰਸ ਨੇ ਆਪਣੀ ਬੱਚੀ ਦਾ ਨਾਂ ‘ਹਿੰਦ’ ਰੱਖਿਆ ਹੈ। ਉਸਦਾ ਪੂਰਾ ਨਾਮ ਹਿੰਦ ਬਿੰਤ ਹਮਦਾਨ ਬਿਨ ਮੁਹੰਮਦ ਅਲ ਮਕਤੂਮ ਹੈ। ਆਓ ਜਾਣਦੇ ਹਾਂ ਇਸ ਨਾਮ ਹਿੰਦ ਰੱਖਣ ਦਾ ਕਾਰਨ ।
ਮੀਡੀਆ ਰਿਪੋਰਟਾਂ ਮੁਤਾਬਕ ਸ਼ੇਖ ਹਮਦਾਨ ਨੇ ਆਪਣੀ ਮਾਂ ਸ਼ੇਖਾ ਹਿੰਦ ਬਿੰਤ ਮਕਤੂਮ ਬਿਨ ਜੁਮਾ ਅਲ ਮਕਤੂਮ ਦੇ ਸਨਮਾਨ ‘ਚ ਆਪਣੀ ਬੇਟੀ ਦਾ ਨਾਂ ‘ਹਿੰਦ’ ਰੱਖਿਆ ਹੈ। ਸ਼ੇਖ ਹਮਦਾਨ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਅਤੇ ਸ਼ੇਖ ਹਿੰਦ ਬਿਨਤ ਮਕਤੂਮ ਬਿਨ ਜੁਮਾ ਅਲ ਮਕਤੂਮ ਦੇ ਦੂਜੇ ਪੁੱਤਰ ਹਨ।
ਹਮਦਾਨ 2008 ਤੋਂ ਦੁਬਈ ਦੇ ਕ੍ਰਾਊਨ ਪ੍ਰਿੰਸ ਹਨ। ਉਹ ਸੰਯੁਕਤ ਅਰਬ ਅਮੀਰਾਤ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਵੀ ਹਨ। ਸ਼ੇਖ ਹਮਦਾਨ ਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਇੰਸਟਾਗ੍ਰਾਮ ‘ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ 17 ਮਿਲੀਅਨ ਦੇ ਕਰੀਬ ਹੈ। ਉਹ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਆਪਣੀ ਜ਼ਿੰਦਗੀ ਦੀਆਂ ਝਲਕੀਆਂ ਸਾਂਝੀਆਂ ਕਰਦੇ ਰਹਿੰਦੇ ਹਨ।
ਦੱਸ ਦਈਏ ਕਿ ਸ਼ੇਖ ਹਮਦਾਨ ਨੇ ਸਾਲ 2019 ਵਿੱਚ ਸ਼ੇਖਾ ਸ਼ੇਖਾ ਬਿੰਤ ਸਈਦ ਬਿਨ ਥਾਨੀ ਅਲ ਮਕਤੂਮ ਨਾਲ ਵਿਆਹ ਕਰਵਾਇਆ ਸੀ। ਧੀ ਦੇ ਜਨਮ ਤੋਂ ਪਹਿਲਾਂ ਸ਼ਾਹੀ ਜੋੜੇ ਦੇ ਦੋ ਪੁੱਤਰ ਅਤੇ ਇੱਕ ਧੀ ਸੀ। ਜੁੜਵਾਂ ਸ਼ੇਖਾ ਅਤੇ ਰਾਸ਼ਿਦ ਦਾ ਜਨਮ ਮਈ 2021 ਵਿੱਚ ਹੋਇਆ ਸੀ। ਫਰਵਰੀ 2023 ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਜਿਸਦਾ ਨਾਮ ਮੁਹੰਮਦ ਬਿਨ ਹਮਦਾਨ ਬਿਨ ਮੁਹੰਮਦ ਅਲ ਮਕਤੂਮ ਰੱਖਿਆ ਗਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।