ਅਬੋਹਰ: ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਆਏ ਦਿਨ ਜਿੱਥੇ ਚੋਰੀਆਂ ਜਾਂ ਕਤਲ ਹੋ ਰਹੇ ਹਨ ਤਾਂ ਉਥੇ ਹੀ ਮਾਰ ਕੁਟਾਈ ਅਤੇ ਲੁੱਟ ਖੋਹ ਦੇ ਮਾਮਲਿਆਂ ਦੀ ਵੀ ਭਰਮਾਰ ਲੱਗੀ ਹੋਈ ਹੈ। ਤਾਜ਼ਾ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਨਿਸ਼ਾਨਾ ਪੁਲਿਸ ਨੂੰ ਹੀ ਬਣਾਇਆ ਗਿਆ ਹੈ। ਦਰਅਸਲ ਬੀਤੀ ਰਾਤ ਜਦੋਂ ਪੁਲਿਸ ਅਧਿਕਾਰੀ ਡਿਊਟੀ ਤੇ ਤੈਨਾਤ ਸਨ ਤਾਂ ਇੱਕ ਵਿਅਕਤੀ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ।
ਮਾਮਲਾ ਅਬੋਹਰ ਦਾ ਹੈ।ਜਿੱਥੇ ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਪਾਰਟੀ ਨੇ ਨਾਕਾ ਲਗਾਇਆ ਸੀ। ਇਸ ਦੌਰਾਨ DSP ਸੁਖਵਿੰਦਰ ਸਿੰਘ ਜਦੋਂ ਰਾਤ ਕਰੀਬ 10:30 ਵਜੇ ਨਾਕੇ ਤੇ ਚੈਕਿੰਗ ਲਈ ਪਹੁੰਚੇ ਤਾਂ ਇੱਕ ਅਣਜਾਣ ਵਿਅਕਤੀ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ।ਇਸ ਦੌਰਾਨ DSP ਦੀ ਉਂਗਲ ਟੁੱਟ ਗਈ। ਜਿਸ ਤੋਂ ਬਅਦ ਪੁਲਿਸ ਪਾਰਟੀ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਮੁਲਜ਼ਮ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।