ਵਿਧਾਨ ਸਭਾ ਦੀ ਚੋਣ ਮੈਂ ਖੁਦ ਲੜਾਂਗੀ: ਬੀਬੀ ਜਗੀਰ ਕੌਰ

TeamGlobalPunjab
1 Min Read

ਚੰਡੀਗੜ੍ਹ : ( ਦਰਸ਼ਨ ਸਿੰਘ ਖੋਖਰ ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਮੰਗ ਦੇ ਮੱਦੇਨਜ਼ਰ ਹੀ ਲੰਗਰ ਲਗਾਏ ਜਾਂਦੇ ਹਨ। ਜਿੱਥੋਂ ਤੱਕ ਕਰਨਾਲ ਕਿਸਾਨਾਂ ਦੇ ਮੋਰਚੇ ‘ਤੇ ਲੰਗਰ ਲਗਾਉਣ ਦਾ ਸਵਾਲ ਹੈ ਤਾਂ ਉਸ ਬਾਰੇ ਗੁਰਨਾਮ ਸਿੰਘ ਚੜੂਨੀ ਨੇ ਜੇਕਰ ਫੋਨ ਕੀਤਾ ਹੈ ਤਾਂ ਇਸ ਵਿੱਚ ਹਰਜ ਵੀ ਕੀ ਹੈ । ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਾਂਗਰਸ ਵਾਲੇ ਵੀ ਲੰਗਰ ਵਾਸਤੇ ਕਹਿਣਗੇ ਤਾਂ ਉਹ ਮਨ੍ਹਾਂ ਨਹੀਂ ਕਰਨਗੇ ।

ਚੰਡੀਗੜ੍ਹ ਵਿੱਚ ਹਾਕੀ ਦੀ ਇੰਟਰਨੈਸ਼ਨਲ ਖਿਡਾਰੀ ਰੀਨਾ ਖੋਖਰ ਨੂੰ ਪੰਜ ਲੱਖ ਦਾ ਸਨਮਾਨ ਵਜੋਂ ਚੈੱਕ ਦੇਣ ਮੌਕੇ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਦਾ ਜ਼ਰੂਰ ਲੜਨਗੇ ਕਿਉਂਕਿ ਸਿੱਖੀ ਵਿੱਚ ਮੀਰੀ ਤੇ ਪੀਰੀ ਨਾਲ-ਨਾਲ ਚੱਲਦੇ ਹਨ । ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਐਸਜੀਪੀਸੀ ਦੇ ਸਕੂਲ ਕਾਲਜਾਂ ਨੂੰ ਜੋ ਘਾਟਾ ਪਿਆ ਸੀ ਹੁਣ ਉਹ ਘਾਟੇ ਵਿੱਚੋਂ ਕਾਲਜ ਅਤੇ ਸਕੂਲ ਨਿਕਲਣੇ ਸ਼ੁਰੂ ਹੋ ਗਏ ਹਨ।

Share this Article
Leave a comment