ਅੱਜ ਤੋਂ ਡਰਾਈਵਿੰਗ ਲਾਈਸੈਂਸ ਬਣਵਾਉਣ ਦੇ ਬਦਲੇ ਨਿਯਮ, ਪੁਰਾਣਾ ਵੀ ਕਰਵਾਉਣਾ ਪਵੇਗਾ ਅਪਡੇਟ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਵਿਚ ਨਵਾਂ ਮੋਟਰ ਵਾਹਨ ਐਕਟ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਨਿਯਮਾਂ ‘ਚ ਕਈ ਬਦਲਾਅ ਹੋਏ ਹਨ। ਅੱਜ ਯਾਨੀ 1 ਅਕਤੂਬਰ ਤੋਂ, ਕੁਝ ਹੋਰ ਨਿਯਮ ਬਦਲ ਰਹੇ ਹਨ। ਇਨ੍ਹਾਂ ਨਿਯਮਾਂ ਨੂੰ ਬਦਲਣ ਦਾ ਸਿੱਧਾ ਅਸਰ ਤੁਹਾਡੇ ਤੇ ਵੀ ਪਏਗਾ, ਇਸ ਲਈ ਤੁਹਾਡੇ ਲਈ ਇਨ੍ਹਾਂ ਬਦਲੇ ਨਿਯਮਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।

ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਡਰਾਈਵਿੰਗ ਲਾਈਸੈਂਸ ਬਣਾਉਣ ਦੇ ਨਿਯਮ ਬਦਲ ਦਿੱਤੇ ਜਾਣਗੇ ਤੇ ਤੁਹਾਨੂੰ ਆਪਣਾ ਪੁਰਾਣਾ ਲਾਈਸੈਂਸ ਅਪਡੇਟ ਕਰਨਾ ਹੋਵੇਗਾ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ। ਇਸ ਨਿਯਮ ਤੋਂ ਬਾਅਦ, ਡਰਾਈਵਿੰਗ ਲਾਈਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਇਕੋ ਰੰਗ ਦੇ ਹੋ ਜਾਣਗੇ। ਇਸਦੇ ਨਾਲ ਹੀ ਲਾਈਸੈਂਸ ਤੇ ਆਰਸੀ ‘ਚ ਮਾਈਕ੍ਰੋਚਿੱਪ ਤੋਂ ਇਲਾਵਾ ਕਿਊਆਰ ਕੋਡ ਵੀ ਦਿੱਤੇ ਜਾਣਗੇ।

ਕਿਊਆਰ ਕੋਡ ਦੇ ਕਾਰਨ, ਕੋਈ ਵੀ ਆਪਣੇ ਪਿਛਲੇ ਰਿਕਾਰਡ ਨੂੰ ਲੁਕਾ ਨਹੀਂ ਸਕਦਾ। ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਿਸ ਨੂੰ ਇਨ੍ਹਾਂ ਕਿਊਆਰ ਕੋਡਾਂ ਨੂੰ ਸਕੈਨ ਕਰਨ ਲਈ ਹੈਂਡ ਟਰੈਕਿੰਗ ਡਿਵਾਈਸ ਮੁਹੱਈਆ ਕਰਵਾਈਆ ਜਾਵੇਗਾ। ਇਨ੍ਹਾਂ ਨਵੀਂ ਤਬਦੀਲੀਆਂ ਦੇ ਚਲਦੇ ਸਰਕਾਰ ਹੁਣ ਤੋਂ ਵਾਹਨਾਂ ਤੇ ਡਰਾਈਵਰਾਂ ਦਾ ਆਨਲਾਈਨ ਡਾਟਾਬੇਸ ਵੀ ਤਿਆਰ ਕਰ ਸਕੇਗੀ।

ਹੁਣ ਤੱਕ ਦੇ ਨਿਯਮਾਂ ਅਨੁਸਾਰ, ਦੇਸ਼ ਦੇ ਹਰ ਰਾਜ ‘ਚ ਵੱਖ-ਵੱਖ ਡਰਾਈਵਿੰਗ ਲਾਇਸੈਂਸ ਹਨ ਪਰ ਨਵੇਂ ਨਿਯਮ ਲਾਗੂ ਹੋਣ ਨਾਲ ਪੂਰੇ ਦੇਸ਼ ਵਿਚ ਡੀਐਲ ਇਕੋ ਜਿਹਾ ਬਣ ਜਾਵੇਗਾ। ਹੁਣ ਨਾ ਸਿਰਫ ਡੀਐਲ ਅਤੇ ਆਰਸੀ ਦਾ ਰੰਗ ਇਕੋ ਜਿਹਾ ਹੋਵੇਗਾ, ਬਲਕਿ ਉਨ੍ਹਾਂ ਦੀ ਛਪਾਈ ਵੀ ਇਕੋ ਜਿਹੀ ਹੋ ਜਾਵੇਗੀ ਸਰਕਾਰ ਨੇ ਇਸ ਲਈ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ।

- Advertisement -

Share this Article
Leave a comment