ਬਰੈਂਪਟਨ : ਬਰੈਂਪਟਨ ‘ਚ ਮੰਗਲਵਾਰ ਰਾਤ ਨੂੰ ਦੋ ਟਰੱਕ ਟ੍ਰੇਲਰਾਂ ਦੀ ਭਿਆਨਕ ਟੱਕਰ ‘ਚ ਇਕ ਡਰਾਈਵਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਟਰੱਕਾਂ ਦੀ ਟੱਕਰ ਕਾਸਟਲ ਓਕਸ ਕਰਾਸਿੰਗ ਨੇੜੇ ਹਾਈਵੇਅ 50 ‘ਤੇ ਹੋਈ। ਟੱਕਰ ਇਨੀਂ ਭਿਆਨਕ ਸੀ ਕਿ ਦੋਵੇਂ ਟਰੱਕਾਂ ਨੂੰ ਅੱਗ ਲਗ ਗਈ। ਦੋਵਾਂ ਟਰੱਕਾਂ ਦੇ ਡਰਾਈਵਰਾਂ ‘ਚੋਂ ਇੱਕ ਸੁਰੱਖਿਅਤ ਬਾਹਰ ਨਿੱਕਲਣ ‘ਚ ਕਾਮਯਾਬਮ ਰਿਹਾ ਜਦਕਿ ਦੂਜੇ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੀਲ ਰਿਜਨਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8:51 ਵਜੇ ਸ਼ਹਿਰ ਦੇ ਪੂਰਬੀ ਸਿਰੇ ਦੇ ਹਾਈਵੇਅ 50 ਅਤੇ ਕਾਸਟਲ ਓਕਸ ਕਰਾਸਿੰਗ ਦੇ ਖੇਤਰ ‘ਚ ਫੋਨ ਕਰਕੇ ਬੁਲਾਇਆ ਗਿਆ ਸੀ। ਪੁਲਿਸ ਅਨੁਸਾਰ ਬਰੈਂਪਟਨ ਦੇ ਫਾਇਰਫਾਈਟਰਜ਼ ਨੇ ਅੱਗ ‘ਤੇ ਬਹੁਤ ਜਲਦੀ ਕਾਬੂ ਪਾ ਲਿਆ ਪਰ ਉਨ੍ਹਾਂ ‘ਚੋਂ ਇੱਕ ਡਰਾਈਵਰ ਨੂੰ ਉਹ ਬਚਾ ਨਾ ਸਕੇ।
ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਤਸਵੀਰਾਂ ਨਾਲ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ। ਹਾਦਸੇ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀਂ ਲਗ ਸਕਿਆ ਹੈ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
two transport trucks collided going northbound on Hwy 50 & castle oaks. The explosions you heard were the tires popping under the heat of the fire. Firefighters are on scene. #Brampton #YorkRegion #breaking pic.twitter.com/x80lP28DaC
— Katia Galati (@galati_katia) May 27, 2020
Update:@BramptonFireES still on scene
Hwy 50 closed between Trade Valley Dr and Rutherford Rd
Look for alternative route.
— Peel Regional Police (@PeelPolice) May 27, 2020