ਤੰਦਰੁਸਤ ਰਹਿਣ ਲਈ ਗਰਮੀਆਂ ‘ਚ ਇੰਜ ਪੀਓ ਪਾਣੀ

TeamGlobalPunjab
3 Min Read

-ਰੂਬੀ ਕੌਸ਼ਲ

ਔਰਤਾਂ ਤੇ ਮਰਦਾਂ ਨੂੰ ਦਿਨ ‘ਚ ਕਿੰਨੇ ਗਲਾਸ ਪੀਣਾ ਚਾਹੀਦਾ ਹੈ ਪਾਣੀ ? ਆਓ ਜਾਣੀਏ ਇਸ ਬਾਰੇ। ਮਾਰਚ ਮਹੀਨੇ ਦੀ ਸ਼ੁਰੂਆਤ ਹੁੰਦੇ ਹੀ ਗਰਮੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਗਰਮੀਆਂ ‘ਚ ਪਾਣੀ ਦੀ ਪਿਆਸ ਸਰਦੀਆਂ ਦੇ ਨਾਲੋਂ ਵਧ ਲਗਦੀ ਹੈ। ਇਸ ਤਰ੍ਹਾਂ ਹਰੇਕ ਪ੍ਰਾਣੀ ਪਾਣੀ ਵਧੇਰੇ ਪੀਂਦਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਪਾਣੀ ਨੂੰ ਕਿੰਝ ਪੀਣਾ ਚਾਹੀਦਾ, ਪਾਣੀ ਨੂੰ ਪੀਣ ਦੇ ਵੀ ਬਹੁਤ ਸਾਰੇ ਤਰੀਕੇ ਨੇ ਜਿਹਨਾਂ ਨੂੰ ਸਾਨੂੰ ਆਪਣੀ ਜ਼ਿੰਦਗੀ ‘ਚ ਸ਼ਾਮਿਲ ਕਰਨ ਦੀ ਲੋੜ ਹੁੰਦੀ ਹੈ। ਪਾਣੀ ਸਾਡੇ ਸਰੀਰ ਦੀ ਮੁੱਢਲੀ ਜ਼ਰੂਰਤ ਹੈ …ਸਰੀਰ ਦੇ ਹਰੇਕ ਸੈੱਲ ਲਈ ਪਾਣੀ ਮਹੱਤਵਪੂਰਨ ਹੈ। ਪਾਣੀ ਪਾਚਨ ਸ਼ਕਤੀ, ਦਿਲ, ਫੇਫੜੇ ਅਤੇ ਦਿਮਾਗ ਦੇ ਕੰਮ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮਰਦਾਂ ਨੂੰ ਦਿਨ ਵਿੱਚ 13 ਗਲਾਸ ਪਾਣੀ ਪੀਣਾ ਚਾਹੀਦਾ ਹੈ ਅਤੇ ਔਰਤਾਂ ਨੂੰ 9 ਗਲਾਸ ਪਾਣੀ ਪੀਣਾ ਚਾਹੀਦਾ ਹੈ। ਗਰਭਵਤੀ ਔਰਤਾਂ ਨੂੰ ਹਾਈਡਰੇਟ ਰਹਿਣ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਪਰ ਵੱਡਾ ਸਵਾਲ ਇਹ ਹੈ ਕਿ ਦਿਨ ਵਿੱਚ ਕਿੰਨੀ ਵਾਰ ਪਾਣੀ ਪੀਣਾ ਚਾਹੀਦਾ ਹੈ ਅਤੇ ਕਿੰਨੀ ਕੁ ਵਾਰ। ਅੱਜ ਅਸੀਂ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹਾਂ।

ਭੋਜਨ ਤੋਂ ਪਹਿਲਾਂ ਪਾਣੀ ਪੀਓ
ਖਾਣ ਤੋਂ ਪਹਿਲਾਂ ਇਕ ਗਲਾਸ ਪਾਣੀ ਪੀਣਾ ਚਾਹੀਦਾ ਹੈ। ਭੋਜਨ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣ ਤੋਂ ਨਾਲ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਢਿੱਡ ਭਰਿਆ ਹੋਇਆ ਹੈ। ਇਸ ਨਾਲ ਤੁਸੀਂ ਬਹੁਤ ਜ਼ਿਆਦਾ ਖਾਣਾ ਖਾਣ ਤੋਂ ਪਰਹੇਜ਼ ਕਰੋਗੇ।

ਭੋਜਨ ਨਾਲ ਪਾਣੀ ਪੀਣਾ ਚੰਗਾ
ਇਹ ਪ੍ਰਚਲਿਤ ਹੈ ਕਿ ਪਾਣੀ ਨੂੰ ਖਾਣੇ ਨਾਲ ਬਿਲਕੁਲ ਵੀ ਨਹੀਂ ਪੀਣਾ ਚਾਹੀਦਾ, ਜੋ ਕਿ ਬਿਲਕੁਲ ਗਲਤ ਹੈ। ਭੋਜਨ ਦੇ ਨਾਲ ਪਾਣੀ ਪੀਣ ਨਾਲ ਪਾਚਨ ਕਾਇਮ ਰਹਿੰਦਾ ਹੈ।

- Advertisement -

ਇਸੇ ਤਰ੍ਹਾਂ ਸਵੇਰੇ ਜਾਗਣ ਤੇ
ਸਵੇਰੇ ਉੱਠਦਿਆਂ ਸਾਰ ਪਹਿਲਾਂ ਦੋ ਗਲਾਸ ਪਾਣੀ ਪੀਣਾ ਚਾਹੀਦਾ ਹੈ। ਰਾਤ ਨੂੰ ਸੌਣ ਵੇਲੇ ਤੁਸੀਂ ਪਾਣੀ ਨਹੀਂ ਪੀ ਸਕਦੇ, ਇਸ ਕਾਰਨ ਤੁਸੀਂ ਪਹਿਲਾਂ ਤੋਂ ਪੂਰੀ ਰਾਤ ਡੀਹਾਈਡਰੇਟਡ ਹੋ ਜਾਂਦੇ ਹੋ।

ਕਸਰਤ ਤੋਂ ਪਹਿਲਾਂ ਅਤੇ ਬਾਅਦ ਵਿਚ
ਜੇ ਤੁਸੀਂ ਕਸਰਤ ਕਰਨਾ ਸ਼ੁਰੂ ਕਰਨ ਜਾ ਰਹੇ ਹੋ, ਤਾਂ ਦੋ ਦਿਨ ਪਹਿਲਾਂ ਤੋਂ ਪਾਣੀ ਪੀਣਾ ਸ਼ੁਰੂ ਕਰ ਦਿਓ। ਕਸਰਤ ਦੌਰਾਨ ਅਤੇ ਬਾਅਦ ਵਿਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਹਾਈਡਰੇਟ ਕਰੋ। ਸਵੇਰੇ ਜੌਗਿੰਗ ਲਈ ਜਾਣ ਤੋਂ ਇੱਕ ਘੰਟਾ ਪਹਿਲਾਂ ਪਾਣੀ ਪੀਓ। ਸੌਣ ਤੋਂ ਪਹਿਲਾਂ
ਰਾਤ ਨੂੰ ਸੌਣ ਤੋਂ ਪਹਿਲਾਂ ਇਕ ਜਾਂ ਦੋ ਘੁੱਟ ਪਾਣੀ ਪੀਓ। ਰਾਤ ਨੂੰ ਚੰਗੀ ਨੀਂਦ ਲਈ ਪਾਣੀ ਪੀਣ ਦੀ ਆਦਤ ਚੰਗੀ ਹੈ।
ਸ਼ਾਮ ਨੂੰ ਸ਼ਾਮ ਨੂੰ ਚਾਹ ਜਾਂ ਕੌਫੀ ਨਾ ਪੀਓ ਅਤੇ ਪਾਣੀ ਨਾ ਪੀਓ। ਕੌਫੀ ਜਾਂ ਚਾਹ ਵਗੈਰਾ ਪੀਣ ਨਾਲ ਤੁਹਾਡੀ ਰਾਤ ਦੀ ਨੀਂਦ ਖਰਾਬ ਹੋ ਸਕਦੀ ਹੈ। ਇੰਜ ਪਾਣੀ ਪੀਓ ਤੇ ਸਿਹਤਯਾਬ ਹੋ ਜਾਓ….ਪਾਣੀ ਪੀਣ ਦੇ ਨਾਲ ਨਾਲ ਪਾਣੀ ਕਿਸ ਤਰ੍ਹਾਂ ਪੀਣਾ ਹੈ ਇਸ ਨੂੰ ਵੀ ਆਪਣੇ ਜੀਵਨ ਦਾ ਹਿੱੱਸਾ ਬਣਾ ਲਓ ਤਾਂ ਕਿ ਪਾਣੀ ਦਾ ਸਾਡੇ ਸਰੀਰ ‘ਤੇ ਚੰਗਾ ਪ੍ਰਭਾਵ ਪਏ।

TAGGED: , ,
Share this Article
Leave a comment