ਹਰ ਰੋਜ਼ ਸਵੇਰੇ 1 ਗਲਾਸ ਪਿਆਜ਼ ਦੇ ਜੂਸ ਦਾ ਕਰੋ ਸੇਵਨ, ਇਹ ਬਿਮਾਰੀਆਂ ਹੋਣਗੀਆਂ ਦੂਰ

TeamGlobalPunjab
3 Min Read

ਨਿਊਜ਼ ਡੈਸਕ : ਅਸੀਂ ਆਮ ਤੌਰ ‘ਤੇ ਆਪਣੇ ਘਰਾਂ ‘ਚ ਪਿਆਜ਼ ਦੀ ਵਰਤੋਂ ਸਲਾਦ ਦੇ ਰੂਪ ‘ਚ ਅਤੇ ਕਈ ਪ੍ਰਕਾਰ ਦੇ ਭੋਜਨ ਦੇ ਰੂਪ ‘ਚ ਵੀ ਕਰਦੇ ਹਾਂ। ਇਸ ਦੇ ਨਾਲ ਹੀ ਮਾਸਾਹਾਰੀ ਭੋਜਨ ਖਾਣ ਵਾਲਿਆਂ ਦੇ ਲਈ ਪਿਆਜ਼ ਨੂੰ ਇੱਕ ਵਧੀਆ ਭੋਜਨ ਵਜੋਂ ਵੀ ਇਸਤੇਮਾਲ ਕੀਤਾ ਜਾਂਦਾ ਹੈ। ਪਰ ਜੇਕਰ ਪਿਆਜ਼ ਦਾ ਸੇਵਨ ਜੂਸ ਦੇ ਰੂਪ ‘ਚ ਕੀਤਾ ਜਾਵੇ ਤਾਂ ਇਸ ਦੇ ਸਾਡੀ ਸਿਹਤ ਨੂੰ ਕਈ ਫਾਇਦੇ ਹੋ ਸਕਦੇ ਹਨ। ਪਿਆਜ਼ ਦੇ ਜੂਸ ਦਾ ਸੇਵਨ ਸਵੇਰੇ ਉੱਠਣ ਤੋਂ ਬਾਅਦ ਕਸਰਤ ਕਰਕੇ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਪਿਆਜ਼ ਦੇ ਜੂਸ ਦੇ ਸੇਵਨ ਤੋਂ ਹੋਣ ਵਾਲੇ ਕੁਝ ਅਣਮੁੱਲੇ ਫਾਇਦਿਆਂ ਬਾਰੇ…

ਖੂਨ ਦੇ ਗੇੜ ਨੂੰ ਨਿਯਮਿਤ ਰੱਖਣ ‘ਚ ਕਾਰਗਰ

ਖੂਨ ਦੇ ਗੇੜ ਨੂੰ ਕਾਇਮ ਰੱਖਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਪਿਆਜ਼ ਵਿਚ ਮੌਜੂਦ ਗੰਧਕ ਦੀ ਮਾਤਰਾ ਖੂਨ ਦੇ ਗੇੜ ਨੂੰ ਬਣਾਈ ਰੱਖਣ ਅਤੇ ਖੂਨ ਦੀ ਲੋੜੀਂਦੀ ਮਾਤਰਾ ਸਾਡੇ ਸਰੀਰ ਦੇ ਸਾਰੇ ਹਿੱਸਿਆਂ ਵਿਚ ਪਹੁੰਚਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੀ ਹੈ।

ਸੋਜਸ ਨੂੰ ਘਟਾਉਣ ‘ਚ ਕਾਰਗਰ

- Advertisement -

ਚਮੜੀ ਦੀ ਸੋਜਸ ਨੂੰ ਘੱਟ ਕਰਨ ਲਈ ਵੀ ਪਿਆਜ਼ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੂਸ ਦੇ ਰੂਪ ‘ਚ ਪਿਆਜ਼ ਦਾ ਸੇਵਨ ਬਹੁਤ ਲਾਭਕਾਰੀ ਅਸਰ ਦਿਖਾਉਂਦਾ ਹੈ। ਪਿਆਜ਼ ਦੇ ਜੂਸ ਵਿੱਚ ਮੌਜੂਦ ਐਂਟੀ-ਇਨਫਲੇਮੇਟਰੀ ਦੀ ਮਾਤਰਾ ਖੂਨ ‘ਚ ਤੁਰੰਤ ਘੁਲ ਜਾਂਦੀ ਹੈ ਅਤੇ ਇਹ ਸਰੀਰ ਦੇ ਕਿਸੇ ਵੀ ਸੋਜਸ ਵਾਲੇ ਹਿੱਸੇ ਨੂੰ ਠੀਕ ਕਰਨ ਲਈ ਬਹੁਤ ਤੇਜ਼ੀ ਨਾਲ ਕੰਮ ਕਰਦੀ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ

ਪਿਆਜ਼ ਦੇ ਜੂਸ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕਾਰਗਰ ਸਿੱਧ ਹੋ ਸਕਦਾ ਹੈ। ਇਸ ਵਿਚ ਮੌਜੂਦ ਮੈਗਨੀਸ਼ੀਅਮ ਦੀ ਮਾਤਰਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਬਹੁਤ ਮਦਦਗਾਰ ਮੰਨੀ ਜਾਂਦੀ ਹੈ। ਇਸ ਲਈ ਜਿਹੜੇ ਲੋਕ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਪੀੜਤ ਹਨ ਉਨ੍ਹਾਂ ਲਈ ਪਿਆਜ਼ ਦਾ ਜੂਸ ਬਹੁਤ ਗੁਣਕਾਰੀ ਹੋ ਸਕਦਾ ਹੈ।

ਵਾਲ ਝੜਨ ਤੋਂ ਬਚਾਅ ਲਈ

ਜੇਕਰ ਤੁਸੀਂ ਆਪਣੇ ਵਾਲਾਂ ਨੂੰ ਝੜਨ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਸ ਲਈ ਪਿਆਜ਼ ਦਾ ਜੂਸ ਬਹੁਤ ਫਾਇਦੇਮੰਦ ਰਹੇਗਾ। ਇਸ ਦਾ ਇਕ ਕਾਰਨ ਇਹ ਹੈ ਕਿ ਪਿਆਜ਼ ਦੇ ਜੂਸ ਵਿਚ ਮੌਜੂਦ ਵਿਟਾਮਿਨ-ਬੀ ਦੀ ਮਾਤਰਾ ਵਾਲਾਂ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਖੋਪੜੀ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਇਹ ਵਾਲਾਂ ‘ਚ ਮੌਜੂਦ ਲੋੜੀਂਦੀ ਸੀਬਮ ਦੀ ਮਾਤਰਾ ਨੂੰ ਕਾਇਮ ਰੱਖਣ ਲਈ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਤੁਸੀਂ ਪਿਆਜ਼ ਦੇ ਜੂਸ ਨੂੰ ਵਾਲਾਂ ਦੀਆਂ ਜੜ੍ਹਾਂ ‘ਤੇ ਵੀ ਲਗਾ ਸਕਦੇ ਹੋ। ਇਸ ਨਾਲ ਵਾਲ ਝੜਨ ਤੋਂ ਰੁਕ ਜਾਂਦੇ ਹਨ।

- Advertisement -

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information. 

Share this Article
Leave a comment