ਜਲੰਧਰ ਦੇ ਥਾਣੇ ‘ਚ ਡਰੈੱਸ ਕੋਡ ਲਾਗੂ, ਇਹ ਡਰੈਸ ਪਾਕੇ ਆਉਣ ਵਾਲਿਆਂ ਦੀ ਨਹੀਂ ਹੋਵੇਗੀ ਐਂਟਰੀ

Rajneet Kaur
2 Min Read

ਜਲੰਧਰ: ਪੰਜਾਬ ਵਿੱਚ ਜਲੰਧਰ ਦੇ ਥਾਣਿਆਂ ਦੇ ਬਾਹਰ ਕੁਝ ਵੱਖ-ਵੱਖ ਤਰ੍ਹਾਂ ਦੇ ਨੋਟਿਸ ਲਗਾਏ ਗਏ ਹਨ। ਨੋਟਿਸ ‘ਚ ਲਿਖਿਆ ਹੈ ਕਿ ਸ਼ਾਰਟ ਅਤੇ ਕੈਪਰੀ ਪਾ ਕੇ ਥਾਣਿਆਂ ਵਿੱਚ ਜਾਣ ਵਾਲਿਆਂ ਦੀ ਸੁਣਵਾਈ ਨਹੀਂ ਹੋਵੇਗੀ।

ਪੁਲਿਸ ਨੇ ਦਸਿਆ ਕਿ ਕਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਨੋਟੀਫਿਕੇਸ਼ਨ ਕਈ ਦਿਨ ਪਹਿਲਾਂ ਲਗਾਇਆ ਗਿਆ ਹੈ। ਇਸ ਨੋਟਿਸ ਵਿੱਚ ਪੁਲਿਸ ਨੇ ਲੋਕਾਂ ਨੂੰ ਪੂਰੇ ਕੱਪੜੇ ਪਾ ਕੇ ਥਾਣੇ ਆਉਣ ਦੀ ਅਪੀਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਥਾਣਾ ਨੰਬਰ 4 ‘ਚ ਇਕ ਪੋਸਟਰ ਲਗਾਇਆ ਗਿਆ ਸੀ। ਇਸ ਪੋਸਟਰ ‘ਤੇ ਸਪੱਸ਼ਟ ਅੱਖਰਾਂ ‘ਚ ਲਿਖਿਆ ਗਿਆ ਹੈ ਕਿ ‘ਸ਼ਾਰਟਸ ਅਤੇ ਕੈਪਰੀ ਪਾ ਕੇ ਥਾਣੇ ਦੇ ਅੰਦਰ ਆਉਣ ਦੀ ਮਨਾਹੀ ਹੈ।’ ਇਹ ਪੋਸਟਰ ਪੰਜਾਬੀ ਭਾਸ਼ਾ ‘ਚ ਲਿਖਿਆ ਗਿਆ ਹੈ।

ਐਡੀਸ਼ਨਲ ਐਸ.ਐਚ.ਓ ਸੁਰਜੀਤ ਸਿੰਘ ਨੇ ਦੱਸਿਆ ਕਿ ਕਈ ਲੋਕ ਥਾਣੇ ਦੀ ਮਰਿਆਦਾ ਨੂੰ ਨਾ ਸਮਝ ਕੇ ਸ਼ਾਰਟ ਅਤੇ ਕੈਪਰੀ ਵਿੱਚ ਥਾਣੇ ਆ ਜਾਂਦੇ ਹਨ। ਇਸ ਮਾਮਲੇ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਦੇ ਕਈ ਲੋਕਾਂ ਨੇ ਇਤਰਾਜ਼ ਵੀ ਦਰਜ ਕਰਵਾਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਬਹੁਤ ਸਾਰੇ ਲੋਕ ਸਮਝਦਾਰ ਹੁੰਦੇ ਹਨ ਅਤੇ ਅਜਿਹੀਆਂ ਗੱਲਾਂ ਨਹੀਂ ਕਰਦੇ ਪਰ ਕੁਝ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਸ਼ਾਰਟਸ ਅਤੇ ਕੈਪਰੀ ਵਿਚ ਆਉਂਦੇ ਹਨ। ਪੁਲਿਸ  ਅਧਿਕਾਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕੋਈ ਅਜਿਹੇ ਕੱਪੜਿਆਂ ਵਿੱਚ ਥਾਣੇ ਆਉਂਦਾ ਹੈ ਤਾਂ ਉਸ ਦੀ ਸ਼ਿਕਾਇਤ ’ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment