ਸਾਇੰਸ ਸਿਟੀ ਦੇ ਸੰਸਥਾਪਕ ਡਾਇਰੈਕਟਰ ਜਨਰਲ ਡਾ ਰਘਬੀਰ ਸਿੰਘ ਖੰਡਪੁਰ ਦਾ ਦੇਹਾਂਤ

TeamGlobalPunjab
2 Min Read

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

ਸਾਇੰਸ ਸਿਟੀ ਕਪੂਰਥਲਾ ਦੇ ਸੰਸਥਾਪਕ ਡਾਇਰੈਕਟਰ ਜਨਰਲ ਡਾ ਰਘਬੀਰ ਸਿੰਘ ਖੰਡਪੁਰ ਦਾ ਅੱਜ ਨਵੀਂ ਦਿੱਲੀ ਦੇ ਇਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਡਾ ਖੰਡਪੁਰ ਨੇ 23 ਮਈ 2002 ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿੱਚ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ ਸੀ ਅਤੇ 22 ਮਈ 2014 ਤੱਕ ਸਾਇੰਸ ਸਿਟੀ ਵਿੱਚ ਸੇਵਾਵਾਂ ਨਿਭਾਈਆਂ। ਇਕ ਉੱਚੀ ਸੋਚ ਦੇ ਮਾਲਿਕ, ਵਿਗਿਆਨੀ, ਇੰਜੀਨੀਅਰ ਅਤੇ ਡਾਇਰੈਕਟਰ ਡਾ. ਰਘਬੀਰ ਸਿੰਘ ਖੰਡਪੁਰ ਲਈ ਵਿਸ਼ਾ ਭਾਵੇਂ ਕੋਈ ਵੀ ਹੋਵੇ ਉਹਨਾਂ ਦਾ ਗਿਆਨ ਅਤੇ ਮੁਹਾਰਤ ਕਿਸੇ ਤੋਂ ਲੁਕੀ ਨਹੀਂ ਸੀ।

Dr. Raghbir Singh Khandpur
Dr. Raghbir Singh Khandpur

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੀ ਉਸਾਰੀ ਵਿੱਚ ਉਹਨਾਂ ਦਾ ਸਭ ਤੋਂ ਵੱਧ ਯੋਗਦਾਨ ਹੈ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿੱਚ ਅਹੁਦਾ ਸੰਭਾਲਣ ਤੋਂ ਪਹਿਲਾਂ ਸੀ ਡੈੱਕ ਮੋਹਾਲੀ ਦੇ ਵੀ ਡੀ ਜੀ ਰਹੇ ਸਨ।
ਉਂਝ ਤਾਂ ਉਹਨਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੋਈ ਸੀ, ਪਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀਆਂ ਇਮਾਰਤਾਂ ਦਾ ਡਿਜਾਇਨ ਦੇਖ ਕੇ ਲੱਗਦਾ ਸੀ ਕਿ ਉਹਨਾਂ ਨੂੰ ਨਿਰਮਾਣ ਕਾਰਜਾਂ ‘ਚ ਵੀ ਪੂਰੀ ਮੁਹਾਰਤ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕੈਂਸਰ ਦੇ ਇਲਾਜ ਲਈ ਭਾਰਤ ਵਿਚ ਬਣੀ ਪਹਿਲੀ ਮਸ਼ੀਨ ਦੇ ਨਿਰਮਾਣ ‘ਚ ਵਿਸ਼ੇਸ਼ ਯੋਗਦਾਨ ਪਾਇਆ ਸੀ। ਉਹਨਾਂ ਨੇ ਇੰਜੀਨੀਅਰਿੰਗ ਦੀਆਂ ਕਈ ਪੁਸਤਕਾਂ ਵੀ ਲਿਖੀਆਂ ਜੋ ਵਿਦੇਸ਼ਾਂ ਵਿਚ ਵਿਦਿਆਰਥੀ ਪੜ੍ਹਦੇ ਹਨ। ਡਾ ਖੰਡਪੁਰ ਵਲੋਂ 7 ਪੇਟੈਂਟ ਵੀ ਦਰਜ ਕੀਤੇ ਗਏ ਸਨ। ਉਹਨਾਂ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਵੀ ਨਿਵਾਜਿਆ ਗਿਆ ਸੀ।

- Advertisement -

Share this Article
Leave a comment