ਚੰਡੀਗੜ੍ਹ : ਦੁਨੀਆਂ ਵਿੱਚ ਫੈਲੇ ਕੋਰੋਨਾ ਵਾਇਰਸ ਨੇ ਸਾਰੇ ਮੁਲਕਾਂ ਦੀ ਆਰਥਿਕਤਾ ਨੂੰ ਵੱਡੀ ਢਾਹ ਲਾਈ ਹੈ । ਇਸੇ ਦੌਰਾਨ ਪੰਜਾਬ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੋਵਿਡ 19 ਦੌਰਾਨ ਡਾਵਾਂਡੋਲ ਹੋਈ ਸੂਬੇ ਦੀ ਆਰਥਿਕਤਾ ਨੂੰ ਮੋਢਾ ਲਾਉਣ ਲਈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਅਰਥ ਸਾਸ਼ਤਰੀ ਡਾ. ਮਨਮੋਹਨ ਸਿੰਘ ਆ ਰਹੇ ਹਨ ।
https://www.facebook.com/189701787748828/posts/3120739461311698/
ਦਸ ਦੇਈਏ ਕਿ ਸੂਬੇ ਦੀ ਆਰਥਿਕਤਾ ਸੁਧਾਰਨ ਲਈ ਡਾ. ਮਨਮੋਹਨ ਸਿੰਘ ਮੁੱਖ ਮੰਤਰੀ ਦੀ ਮਦਦ ਕਰਨਗੇ । ਇਸ ਦੀ ਪੁਸ਼ਟੀ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ ਪੋਸਟ ਰਾਹੀਂ ਕੀਤੀ ਹੈ । ਉਨ੍ਹਾਂ ਫੇਸਬੁਕ ਪੋਸਟ ਪਾਉਂਦੇ ਲਿਖਿਆ ਕਿ, “ਮੈਂ, ਡਾ. ਮਨਮੋਹਨ ਸਿੰਘ ਜੀ ਨੂੰ ਚਿੱਠੀ ਲਿਖੀ ਸੀ ਕਿ ਉਹ ਮੋਂਟੇਕ ਸਿੰਘ ਆਹਲੂਵਾਲੀਆ ਜੀ ਦੀ ਪ੍ਰਧਾਨਗੀ ਵਾਲੇ ਮਾਹਿਰਾਂ ਦੇ ਸਮੂਹ ਨਾਲ ਮਿਲ ਕੇ ਸਾਨੂੰ ਸੇਧ ਦੇਣ ਤੇ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਮੇਰੀ ਇਹ ਬੇਨਤੀ ਪ੍ਰਵਾਨ ਕੀਤੀ। ਅਸੀਂ ਕੋਵਿਡ-19 ਤੋਂ ਬਾਅਦ ਪੰਜਾਬ ਨੂੰ ਆਰਥਿਕ ਵਿਕਾਸ ਦੇ ਰਾਹ ‘ਤੇ ਹੋਰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਤੇ ਅਸੀਂ ਇਨ੍ਹਾਂ ਦੀ ਰਹਿਨੁਮਾਈ ਹੇਠ ਦੁਬਾਰਾ ਇਸ ਪਾਸੇ ਧਿਆਨ ਕੇਂਦਰਤ ਕਰਾਂਗੇ।”
.