ਡੋਨਲਡ ਟਰੰਪ ਜੂਨੀਅਰ ਦੀ ਗਰਲਫਰੈਂਡ ਦੀ ਕੋਰੋਨਾਵਾਇਰਸ ਰਿਪੋਰਟ ਆਈ ਪਾਜ਼ਿਟਿਵ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਡੇ ਬੇਟੇ ਡੋਨਲਡ ਟਰੰਪ ਜੂਨੀਅਰ ਦੀ ਗਰਲਫਰੈਂਡ ਕਿਮਬਰਲੀ ਗੁਇਲਫਾਇਲ ( Kimberly Guilfoyle ) ਕੋਰੋਨਾਵਾਇਰਸ ਪਾਜ਼ਿਟਿਵ ਪਾਈ ਗਈ ਹਨ। ਇਸ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਅਮਰੀਕੀ ਮੀਡਿਆ ਵੱਲੋਂ ਦਿੱਤੀ ਗਈ ਹੈ। ਫਾਕਸ ਨਿਊਜ਼ ਟੈਲੀਵਿਜ਼ਨ ਪਰਸਨੈਲਿਟੀ ਰਹੀ ਕਿਮਬਰਲੀ ਕਾਫ਼ੀ ਸਮੇਂ ਤੋਂ ਡੋਨਲਡ ਟਰੰਪ ਜੂਨੀਅਰ ਨੂੰ ਡੇਟ ਕਰ ਰਹੀ ਹਨ।

ਕਿਮਬਰਲੀ ਨੇ ਮਾਉਂਟ ਰਸ਼ਮੋਰ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਚਾਰ ਜੁਲਾਈ ਦੇ ਭਾਸ਼ਣ ਅਤੇ ਜਸ਼ਨ ਦੀ ਆਤਿਸ਼ਬਾਜੀ ਦੇਖਣ ਲਈ ਸਾਉਥ ਡਕੋਟਾ ਦੀ ਯਾਤਰਾ ਕੀਤੀ ਸੀ। ਨਿਊਯਾਰਕ ਟਾਈਮਸ ਦੀ ਰਿਪੋਰਟ ਦੇ ਮੁਤਾਬਕ, ਜਿਵੇਂ ਹੀ ਇਸ ਦੀ ਪੁਸ਼ਟੀ ਹੋਈ ਕਿ 51 ਸਾਲਾ ਕਿਮਬਰਲੀ ਕੋਰੋਨਾਵਾਇਰਸ ਪਾਜ਼ਿਟਿਵ ਹਨ, ਉਨ੍ਹਾਂ ਨੂੰ ਤੁਰੰਤ ਆਈਸੋਲੇਟ ਕਰ ਦਿੱਤਾ ਗਿਆ।

ਉਨ੍ਹਾ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਇੱਕ ਰੁਟੀਨ ਟੈਸਟ ਦੇ ਦੌਰਾਨ ਹੋਈ। ਰਾਸ਼ਟਰਪਤੀ ਦੇ ਸੰਪਰਕ ਵਿੱਚ ਰਹਿਣ ਵਾਲਿਆਂ ਲਈ ਟਰੰਪ ਪ੍ਰਸ਼ਾਸਨ ਰੁਟੀਨ ਟੈਸਟ ਕਰਵਾਉਂਦਾ ਹੈ ਉਸੇ ਦੌਰਾਨ ਕਿਮਬਰਲੀ ਪਾਜ਼ਿਟਿਵ ਪਾਈ ਗਈ। ਰਿਪੋਰਟਾਂ ਅਨੁਸਾਰ, ਟਰੰਪ ਕੈਂਪੇਨ ਦੇ ਫਾਇਨਾਂਸ ਕਮੇਟੀ ਦੇ ਚੀਫ ਆਫ ਸਟਾਫ ਸਰਜਿਓ ਗੋਰ ਨੇ ਕਿਹਾ ਹੈ ਕਿ ਉਹ ਠੀਕ ਹਨ। ਉਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਰਾਨਾਵਾਇਰਸ ਦੇ ਲੱਛਣ ਨਹੀਂ ਸਨ। ਇਸ ਦੇ ਚਲਦੇ ਉਨ੍ਹਾਂ ਦਾ ਫਿਰ ਤੋਂ ਟੈਸਟ ਕਰਾਇਆ ਜਾਵੇਗਾ ਕਿ ਕੋਰੋਨਾਵਾਇਰਸ ਦੀ ਪਹਿਲੀ ਰਿਪੋਰਟ ਠੀਕ ਸੀ ਜਾਂ ਨਹੀਂ।

Share this Article
Leave a comment