ਆਮ ਲੋਕਾਂ ਨੂੰ ਆਖਰੀ ਸਮੇਂ ਤੱਕ ਕੋਰੋਨਾ ਖ਼ਿਲਾਫ਼ ਲੜਨ ਲਈ ਪ੍ਰੇਰਿਤ ਕਰਦੇ ਰਹੇ ਡਾ. ਕੇ.ਕੇ. ਅੱਗਰਵਾਲ

TeamGlobalPunjab
3 Min Read

ਨਵੀਂ ਦਿੱਲੀ : ਦੇਸ਼ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਇਸ ਕਾਰਨ ਦੇਸ਼ ਦੇ ਕਈ ਵੱਡੇ ਮਾਹਿਰਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਦੇ ਉੱਘੇ ਦਿਲ ਰੋਗ ਮਾਹਰ ਡਾਕਟਰ ਕੇ. ਕੇ. ਅਗਰਵਾਲ (62 ਸਾਲ ) ਦਾ ਕੋਰੋਨਾ ਕਾਰਨ ਸੋਮਵਾਰ ਦੇਰ ਰਾਤ ਦਿੱਲੀ ਸਥਿਤ ਏਮਸ ’ਚ ਦੇਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ ਕੋਰੋਨਾ ਸੰਕ੍ਰਮਿਤ ਸਨ। ਅੰਤਿਮ ਸਮੇਂ ’ਚ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਹਿਤ ਵੈਂਟੀਲੇਟਰ ਦੀ ਸਪੋਰਟ ’ਤੇ ਰੱਖਿਆ ਗਿਆ ਸੀ, ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ।

ਡਾਕਟਰੀ ਖੇਤਰ ’ਚ ਯੋਗਦਾਨ ਲਈ ਡਾਕਟਰ ਅਗਰਵਾਲ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਪਿਛਲੇ ਸਾਲ ਤੋਂ ਉਹ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੀ ਵੀਡੀਓਜ਼ ਰਾਹੀਂ ਲਗਾਤਾਰ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੀਆਂ ਜਾਣਕਾਰੀਆਂ ਦੇ ਰਹੇ ਸਨ। ਇਸਦੇ ਮਾਧਿਅਮ ਨਾਲ ਉਹ ਕਰੋੜਾਂ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾ ਰਹੇ ਸਨ।

ਡਾਕਟਰ ਅਗਰਵਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਰਹਿ ਚੁੱਕੇ ਸਨ। ਇਸਤੋਂ ਇਲਾਵਾ ਉਹ ਹਾਰਟ ਕੇਅਰ ਫਾਊਂਡੇਸ਼ਨ ਦੇ ਵੀ ਮੁਖੀ ਰਹੇ । ਉਨ੍ਹਾਂ ਦਾ ਪੂਰਾ ਜੀਵਨ ਮਾਨਵਤਾ ਪ੍ਰਤੀ ਸਮਰਪਿਤ ਰਿਹਾ। ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਟਵਿੱਟਰ ਹੈਂਡਲ ’ਤੇ ਡਾਕਟਰ ਅਗਰਵਾਲ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ।

ਬੀਤੇ ਦਿਨ ਵੀ ਟਵਿਟਰ ਤੇ ਡਾ. ਅੱਗਰਵਾਲ ਵਲੋਂ ਇੱਕ ਵੀਡੀਓ ਸੁਨੇਹਾ ਸ਼ੇਅਰ ਕੀਤਾ ਸੀ, ਜਿਸ ਵਿਚ ਉਨ੍ਹਾਂ ਕੋਰੋਨਾ ਤੋਂ ਬਚਾਅ ਲਈ ਪੈਦਲ ਚੱਲਣ ਵਾਲੀ ਕਸਰਤ ਬਾਰੇ ਦੱਸਿਆ ਸੀ, ਇਹ ਸੁਨੇਹਾ ਡਾ਼. ਅੱਗਰਵਾਲ ਦਾ ਟਵਿੱਟਰ ਅਕਾਊਂਟ ਸੰਭਾਲ ਰਹੀ ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ (HCFI) ਅਤੇ ‘ਮੇੱਡਟਾਕ’ (MEDTALKS) ਵਲੋਂ ਸਾਂਝਾ ਕੀਤਾ ਗਿਆ ਸੀ। ਇਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਡਾਕਟਰ ਅੱਗਰਵਾਲ ਲੋਕਾਂ ਦੀ ਸਿਹਤ ਪ੍ਰਤੀ ਕਿੰਨੇ ਗੰਭੀਰ ਸਨ।

ਡਾਕਟਰੀ ਖੇਤਰ ’ਚ ਦਿੱਤੇ ਗਏ ਯੋਗਦਾਨ ਕਾਰਨ ਉਨ੍ਹਾਂ ਨੂੰ ਸਾਲ 2005 ’ਚ ਬੀਸੀ ਰਾਏ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਭਾਰਤੀ ਡਾਕਟਰੀ ਦੇ ਖੇਤਰ ’ਚ ਦਿੱਤਾ ਜਾਣ ਵਾਲਾ ਸਭ ਤੋਂ ਅਨੋਖਾ ਪੁਰਸਕਾਰ ਹੈ। ਸਾਲ 2005 ’ਚ ਉਨ੍ਹਾਂ ਨੂੰ ਵਿਸ਼ਵ ਹਿੰਦੀ ਸਨਮਾਨ, ਨੈਸ਼ਨਲ, ਸਾਇੰਸ ਕਮਿਊਨੀਕੇਸ਼ਨ ਐਵਾਰਡ, ਫਿੱਕੀ ਹੈਲਥਕੇਅਰ ਪਰਸਨੈਲਿਟੀ ਆਫ ਦਿ ਈਅਰ ਐਵਾਰਡ, ਡਾਕਟਰ ਡੀਐੱਸ ਮੁੰਗੇਕਰ ਨੈਸ਼ਨਲ ਆਈਐੱਮਏ ਐਵਾਰਡ ਤੇ ਰਾਜੀਵ ਗਾਂਧੀ ਐਕਸੀਲੈਂਸ ਐਵਾਰਡ ਨਾਲ ਨਿਵਾਜਿਆ ਗਿਆ। ਭਾਰਤ ਸਰਕਾਰ ਨੇ ਸਾਲ 2010 ’ਚ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ। ਉਹਨਾਂ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ ’ਚ ਵੀ ਸ਼ਾਮਿਲ ਸੀ।

ਉਨ੍ਹਾਂ ਨੇ ਆਪਣੇ ਜੀਵਨ ’ਚ ਵੈਸੇ ਤਾਂ ਕਈ ਕਿਤਾਬਾਂ ਲਿਖੀਆਂ ਪਰ ਇੱਕ ਕਿਤਾਬ ਜਿਸਦੀ ਚਰਚਾ ਕਰਨੀ ਜ਼ਰੂਰੀ ਹੈ, ਉਹ ਸੀ “ਐਲੋਵੇਦਾ”। ਇਸ ’ਚ ਭਾਰਤ ਦਾ ਸਭ ਤੋਂ ਪਹਿਲਾਂ ਡਾਕਟਰੀ ਅਭਿਆਸ ਆਯੁਰਵੈਦ ਅਤੇ ਆਧੁਨਿਕ ਦਵਾਈਆਂ ਦਾ ਸੁਮੇਲ ਕੀਤਾ ਗਿਆ ਸੀ। ਉਨ੍ਹਾਂ ਨੇ ਕਲਰ ਡਾਪਲਰ ਇਕੋਕਾਰਡਿਓਗ੍ਰਾਫੀ ਤਕਨੀਕ ਨੂੰ ਭਾਰਤ ’ਚ ਪਹਿਲੀ ਵਾਰ ਸ਼ਾਮਿਲ ਕੀਤਾ।

Share This Article
Leave a Comment