ਸੋਨੀਪਤ ‘ਚ ਸੰਘਣੀ ਧੁੰਦ ਦਾ ਕਹਿਰ! ਨੈਸ਼ਨਲ ਹਾਈਵੇਅ-44 ‘ਤੇ ਆਪਸ ‘ਚ ਟਕਰਾਏ ਦਰਜਨਾਂ ਵਾਹਨ

Global Team
2 Min Read

ਹਰਿਆਣਾ : ਸੋਨੀਪਤ ਜ਼ਿਲ੍ਹੇ ਦੇ ਗੰਨੌਰ ਵਿੱਚ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਰਾਸ਼ਟਰੀ ਰਾਜਮਾਰਗ 44 ‘ਤੇ ਕਈ ਵਾਹਨ ਆਪਸ ਵਿੱਚ ਟਕਰਾ ਗਏ। ਇਹ ਵੱਡਾ ਹਾਦਸਾ ਫਲਾਈਓਵਰ ‘ਤੇ ਅਚਾਨਕ ਵਿਜ਼ੀਲਿਟੀ ਘੱਟ ਜਾਣ ਕਾਰਨ ਵਾਪਰਿਆ, ਜਿਸ ਕਾਰਨ ਦਰਜਨਾਂ ਵਾਹਨ ਆਪਸ ਵਿੱਚ ਟਕਰਾ ਗਏ।ਇਸ ਦੌਰਾਨ ਹਾਈਵੇਅ ‘ਤੇ ਇੱਕ ਟਰੱਕ ਵੀ ਪਲਟ ਗਿਆ, ਜਿਸ ਕਾਰਨ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ।

ਦੱਸਣਯੋਗ ਹੈ ਕਿ ਹਾਦਸੇ ਕਾਰਨ ਹਾਈਵੇਅ ‘ਤੇ ਹਫੜਾ-ਦਫੜੀ ਮਚ ਗਈ ਅਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਅਤੇ ਟ੍ਰੈਫਿਕ ਟੀਮਾਂ ਮੌਕੇ ‘ਤੇ ਪਹੁੰਚੀਆਂ । ਦਿੱਲੀ ਜਾਣ ਵਾਲੇ ਰਸਤੇ ‘ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਸੈਂਕੜੇ ਡਰਾਈਵਰ ਘੰਟਿਆਂਬੱਧੀ ਫਸੇ ਰਹੇ। ਸਥਿਤੀ ਇੰਨੀ ਭਿਆਨਕ ਹੋ ਗਈ ਕਿ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਪੁਲਿਸ ਸਟੇਸ਼ਨ ਅਤੇ ਟ੍ਰੈਫਿਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਨੇ ਟ੍ਰੈਫਿਕ ਜਾਮ ਨੂੰ ਘੱਟ ਕਰਨ ਅਤੇ ਫਸੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਵਾਹਨਾਂ ਨੂੰ ਸਰਵਿਸ ਲੇਨ ਵੱਲ ਮੋੜ ਦਿੱਤਾ।

ਦੱਸ ਦਈਏ ਪੁਲਿਸ ਨੇ ਹਾਈਵੇਅ ਤੋਂ ਪਲਟਿਆ ਟਰੱਕ ਹਟਾਉਣ ਲਈ ਚਾਰ ਕਰੇਨਾਂ ਬੁਲਾਈਆਂ ਗਈਆਂ । ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਟਰੱਕ ਅਤੇ ਨੁਕਸਾਨੇ ਗਏ ਵਾਹਨਾਂ ਨੂੰ ਹਟਾ ਦਿੱਤਾ ਗਿਆ, ਜਿਸ ਨਾਲ ਸੜਕ ਸਾਫ਼ ਹੋ ਗਈ। ਲਗਭਗ ਚਾਰ ਘੰਟਿਆਂ ਦੀ ਸਖ਼ਤ ਮਿਹਨਤ ਅਤੇ ਬਚਾਅ ਕਾਰਜਾਂ ਤੋਂ ਬਾਅਦ ਰਾਸ਼ਟਰੀ ਰਾਜਮਾਰਗ 44 ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ। ਦੱਸ ਦਈਏ ਕਿ ਹਰਿਆਣਾ ਵਿੱਚ ਦੋ ਦਿਨਾਂ ਦੀ ਬਾਰਿਸ਼ ਤੋਂ ਬਾਅਦ, ਸੋਨੀਪਤ ਵਿੱਚ ਸ਼ਨੀਵਾਰ ਨੂੰ ਅਚਾਨਕ ਸੰਘਣੀ ਧੁੰਦ ਪਈ, ਜਿਸ ਕਾਰਨ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ ਸਿਰਫ 5 ਤੋਂ 10 ਮੀਟਰ ਰਹਿ ਗਈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment