ਵਾਸ਼ਿੰਗਟਨ: ਟਰੰਪ ਦੇ ਪੁੱਤਰ ਡੋਨਲਡ ਟਰੰਪ ਜੂਨੀਅਰ ਕੋਰੋਨਾ ਸੰਕਰਮਿਤ ਪਾਏ ਗਏ ਹਨ, ਇਸ ਦੀ ਜਾਣਕਾਰੀ ਉਨ੍ਹਾਂ ਦੇ ਬੁਲਾਰੇ ਨੇ ਦਿੱਤੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਵੀ ਕੋਰੋਨਾ ਸੰਕਰਮਿਤ ਪਾਈ ਗਈ ਸਨ।
ਇਸ ਦੇ ਨਾਲ ਹੀ ਉਨ੍ਹਾਂ ਦੇ ਛੋਟੇ ਬੇਟੇ ਬੈਰਨ ਨੂੰ ਵੀ ਕੋਰੋਨਾ ਹੋ ਗਿਆ ਸੀ, ਜਿਸ ਦਾ ਜ਼ਿਕਰ ਟਰੰਪ ਨੇ ਆਪਣੀ ਇੱਕ ਰੈਲੀ ਦੌਰਾਨ ਕੀਤਾ ਸੀ। ਟਰੰਪ ਨੇ ਇੱਕ ਚੌਣ ਰੈਲੀ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਬੇਟੇ ਬੈਰਨ ਨੂੰ ਕੋਰੋਨਾ ਵਾਇਰਸ ਸੀ, ਜੋ ਸਿਰਫ 15 ਮਿੰਟ ਵਿੱਚ ਹੀ ਠੀਕ ਹੋ ਗਿਆ।
#BREAKING Trump’s son Donald Jr tested positive for Covid-19: spokesman pic.twitter.com/Wxu9u1bJhs
— AFP News Agency (@AFP) November 20, 2020
ਦੱਸਣਯੋਗ ਹੈ ਕਿ ਖੁਦ ਟਰੰਪ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਸਨ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲਿਆ ਸੀ। ਹਾਲਾਂਕਿ ਇਸ ਦੌਰਾਨ ਵੀ ਉਹ ਆਪਣੇ ਕਾਫਲੇ ਦੇ ਨਾਲ ਬਾਹਰ ਨਿਕਲੇ ਸਨ ਜਿਸ ਨੂੰ ਲੈ ਕੇ ਉਨ੍ਹਾਂ ਦੀ ਖੂਬ ਆਲੋਚਨਾ ਹੋਈ ਸੀ।