ਡੋਨਾਲਡ ਟਰੰਪ ਦੀ ਇਰਾਨ ਨੂੰ ਅੰਤਿਮ ਚਿਤਾਵਨੀ! ਕਿਹਾ – ‘ਤਹਿਰਾਨ ਕੋਲ ਬਚੇ ਬਸ ਤਿੰਨ ਦਿਨ ..’

Global Team
3 Min Read

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਇਕ ਹੋਰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਰਾਨ ਕੋਲ ਜੰਗ ਖ਼ਤਮ ਕਰਨ ਲਈ ਸੀਜ਼ਫਾਇਰ ‘ਤੇ ਸਹਿਮਤ ਹੋਣ ਲਈ ਸਿਰਫ਼ ਤਿੰਨ ਦਿਨ ਹਨ, ਨਹੀਂ ਤਾਂ ਉਸ ਦੀ ਤੇਲ ਪਾਈਪਲਾਈਨ ਵਿੱਚ ਧਮਾਕਾ ਹੋ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਇਰਾਨ ਕੋਲ ਹੁਣ ਲਗਭਗ ਤਿੰਨ ਦਿਨਾਂ ਦਾ ਸਮਾਂ ਬਾਕੀ ਬਚਿਆ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ, ਤਾਂ ਉਸਦਾ ਤੇਲ ਬੁਨਿਆਦੀ ਢਾਂਚਾ ਠੱਪ ਹੋ ਜਾਵੇਗਾ, ਜਿਸ ਨੂੰ ਠੀਕ ਕਰਨ ਵਿੱਚ ਲੰਬਾ ਸਮਾਂ ਲੱਗੇਗਾ।

ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਜੇਕਰ ਇਰਾਨ ਤੇਲ ਦਾ ਨਿਰਯਾਤ ਨਹੀਂ ਕਰ ਪਾਉਂਦਾ, ਤਾਂ ਪਾਈਪਲਾਈਨ ਵਿੱਚ ਦਬਾਅ ਵਧੇਗਾ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਤੇਲ ਨੂੰ ਜਹਾਜ਼ਾਂ ਜਾਂ ਸਟੋਰੇਜ ਟੈਂਕਾਂ ਵਿੱਚ ਭੇਜਣ ਦਾ ਰਸਤਾ ਬੰਦ ਹੈ ਅਤੇ ਉਸ ‘ਤੇ ਨਾਕਾਬੰਦੀ ਲੱਗੀ ਹੋਈ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਤੇਲ ਦੇ ਵਹਾਅ ਨੂੰ ਅਚਾਨਕ ਰੋਕਣਾ ਪੈਂਦਾ ਹੈ, ਤਾਂ ਪਾਈਪਲਾਈਨ ਦੇ ਅੰਦਰ ਦਬਾਅ ਬਣਦਾ ਹੈ ਅਤੇ ਤਕਨੀਕੀ ਤੇ ਕੁਦਰਤੀ ਕਾਰਨਾਂ ਕਰਕੇ ਉਹ ਫਟ ਸਕਦੀ ਹੈ। ਟਰੰਪ ਮੁਤਾਬਕ, ਜੇਕਰ ਅਜਿਹਾ ਹੋਇਆ ਤਾਂ ਪਾਈਪਲਾਈਨ ਨੂੰ ਪਹਿਲਾਂ ਵਰਗੀ ਹਾਲਤ ਵਿੱਚ ਦੁਬਾਰਾ ਬਣਾਉਣਾ ਲਗਭਗ ਅਸੰਭਵ ਹੋਵੇਗਾ ਅਤੇ ਉਸ ਦੀ ਸਮਰੱਥਾ ਵੀ ਕਾਫ਼ੀ ਘਟ ਜਾਵੇਗੀ। ਉਨ੍ਹਾਂ ਕਿਹਾ ਕਿ “ਜੇ ਮੈਂ ਤੁਹਾਨੂੰ ਦੂਜੇ ਸ਼ਬਦਾਂ ਵਿੱਚ ਕਹਾਂ ਤਾਂ, ਜੇਕਰ ਤੁਸੀਂ ਉਸ ਨੂੰ ਦੁਬਾਰਾ ਬਣਾਉਂਦੇ ਵੀ ਹੋ ਤਾਂ ਵੀ ਉਹ ਪਹਿਲਾਂ ਵਰਗਾ ਨਹੀਂ ਹੋਵੇਗਾ। ਉਹ ਆਪਣੀ ਕੁੱਲ ਸਮਰੱਥਾ ਦਾ ਸਿਰਫ਼ 50% ਹੀ ਕੰਮ ਕਰ ਸਕੇਗਾ। ਇਸ ਲਈ ਇਹ ਇੱਕ ਬਹੁਤ ਹੀ ਜ਼ਬਰਦਸਤ ਘਟਨਾ ਹੈ, ਜਿਸਦਾ ਕਿਤੇ ਨਾ ਕਿਤੇ ਕੁਦਰਤ ਨਾਲ ਵੀ ਲੈਣਾ-ਦੇਣਾ ਹੈ। ਪਰ ਜਦੋਂ ਉਹ ਲਾਈਨ ਆਖਰਕਾਰ ਜਾਮ ਹੋ ਜਾਂਦੀ ਹੈ ਅਤੇ ਜਦੋਂ ਤੁਹਾਨੂੰ ਉਸ ਨੂੰ ਬੰਦ ਕਰਨਾ ਪੈਂਦਾ ਹੈ, ਤਾਂ ਇਸਦਾ ਨੁਕਸਾਨ ਕਾਫ਼ੀ ਵੱਡਾ ਹੁੰਦਾ ਹੈ, ਜਿਸ ਨਾਲ ਨਜਿੱਠਣ ਵਿੱਚ ਇਰਾਨ ਨੂੰ ਲੰਬਾ ਸਮਾਂ ਲੱਗ ਸਕਦਾ ਹੈ।

ਦੂਜੇ ਪਾਸੇ, ਇਰਾਨ ਨੇ ਅਮਰੀਕਾ ਨਾਲ ਸਮਝੌਤੇ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਉਸ ਨੇ ਕਿਹਾ ਹੈ ਕਿ ਪ੍ਰਮਾਣੂ ਪ੍ਰੋਗਰਾਮ ਅਤੇ ਹੋਮੁਰਜ਼ ਸਟ੍ਰੇਟ ਦੇ ਮੁੱਦੇ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।ਇਰਾਨ ਦੇ ਸਰਕਾਰੀ ਮੀਡੀਆ ਮੁਤਾਬਕ, ਇਹ ਸੰਦੇਸ਼ ਪਾਕਿਸਤਾਨ ਰਾਹੀਂ ਅਮਰੀਕਾ ਤੱਕ ਪਹੁੰਚਾਇਆ ਗਿਆ ਹੈ। ਇਰਾਨ ਨੇ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਆਪਣੀ ‘ਰੇਡ ਲਾਈਨ’ ਦੱਸਿਆ ਹੈ ਅਤੇ ਕਿਹਾ ਹੈ ਕਿ ਇਨ੍ਹਾਂ ‘ਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਸੰਭਵ ਨਹੀਂ ਹੈ।ਨਾਲ ਹੀ, ਇਹ ਵੀ ਸਾਫ਼ ਕੀਤਾ ਗਿਆ ਕਿ ਇਹ ਕੋਈ ਰਸਮੀ ਗੱਲਬਾਤ ਨਹੀਂ ਹੈ, ਸਗੋਂ ਆਪਣੀ ਸਥਿਤੀ ਸਪੱਸ਼ਟ ਕਰਨ ਦੀ ਇੱਕ ਕੂਟਨੀਤਕ ਪਹਿਲ ਹੈ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਇਸ ਪੂਰੇ ਮਾਮਲੇ ਵਿੱਚ ਤੈਅ ਕੀਤੀਆਂ ਸੀਮਾਵਾਂ ਦੇ ਅੰਦਰ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ।

Share This Article
Leave a Comment