ਟਰੰਪ ਭਾਰਤੀ ਸੰਜੀਵਨੀ ਹਾਈਡ੍ਰੋਕਸੀਕਲੋਰੋਕਵੀਨ ਦਾ ਕਈ ਦਿਨਾਂ ਤੋਂ ਕਰ ਰਹੇ ਸੇਵਨ

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਕਹਿਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਐਂਟੀ ਮਲੇਰੀਆ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦਾ ਸੇਵਨ ਕਰ ਰਹੇ ਹਨ। ਡੇਢ ਹਫਤੇ ਤੋਂ ਡੋਨਾਲਡ ਟਰੰਪ ਹਾਈਡ੍ਰੋਕਸੀਕਲੋਰੋਕਵੀਨ ਟੈਬਲੇਟ ਲੈ ਰਹੇ ਹਨ। ਦਰਅਸਲ, ਰਾਸ਼ਟਰਪਤੀ ਟਰੰਪ ਨੂੰ ਹਾਈਡ੍ਰੋਕਸੀਕਲੋਰੋਕਵੀਨ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਵਿੱਚ ਇਸਨੂੰ ਕਾਰਗਰ ਮੰਨਦੇ ਹਨ, ਪਰ ਇਸ ਦਵਾਈ ਦੇ ਪ੍ਰਭਾਵ ‘ਤੇ ਕਈ ਸਵਾਲ ਵੀ ਖੜ੍ਹੇ ਹੋਏ ਹਨ।

ਰਿਪੋਰਟਾਂ ਦੇ ਮੁਤਾਬਕ, ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਇਸ ਦਵਾਈ ਦੇ ਸੇਵਨ ਲਈ ਵ੍ਹਾਈਟ ਹਾਉਸ ਦੇ ਡਾਕਟਰ ਨਾਲ ਸਲਾਹ ਲਈ ਸੀ ਅਤੇ ਉਨ੍ਹਾਂ ਨੇ ਇਸ ਦੇ ਲਈ ਆਪਣੀ ਸਹਿਮਤੀ ਦੇ ਦਿੱਤੀ। ਕਿਉਂਕਿ ਉਹ ਕੋਵਿਡ – 19 ਪਾਜ਼ਿਟਿਵ ਨਹੀਂ ਹੈ, ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦਵਾਈ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ।

ਡੋਨਲਡ ਟਰੰਪ ਨੇ ਦੱਸਿਆ, ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੀ ਕੀ ਸਲਾਹ ਹੈ ਉਦੋਂ ਉਨ੍ਹਾਂ ਨੇ ਜਵਾਬ ਦਿੱਤਾ, ਜੇਕਰ ਤੁਸੀ ਚਾਹੁੰਦੇ ਹਾਂ ਤਾਂ ਤਾਂ ਲੈ ਸਕਦੇ ਹੋ। ਡਾਕਟਰ ਨੂੰ ਰਾਸ਼ਟਰਪਤੀ ਨੇ ਜਵਾਬ ਦਿੱਤਾ, ਹਾਂ ਮੈਂ ਇਸ ਦਵਾਈ ਨੂੰ ਲੈਣਾ ਚਾਹੁੰਦਾ ਹਾਂ।

ਰਾਸ਼ਟਰਪਤੀ ਟਰੰਪ ਨੇ ਸੂਚਨਾ ਦਿੱਤੀ ਕਿ ਉਹ ਲਗਭਗ ਡੇਢ ਹਫਤੇ ਤੋਂ ਐਂਟੀ ਮਲੇਰੀਆ ਦਵਾਈ ਦੀ ਖੁਰਾਕ ਲੈ ਰਹੇ ਹਨ। ਦੱਸ ਦਈਏ ਕਿ ਫੂਡ ਐਂਡ ਡਰਗ ਐਡਮਿਨਿਸਟਰੇਸ਼ਨ ਯਾਨੀ ਐਫਡੀਏ ਵੱਲੋਂ ਹਸਪਤਾਲ ਦੇ ਬਾਹਰ ਇਸ ਦੇ ਇਸਤੇਮਾਲ ਦੀ ਸਖ਼ਤ ਮਨਾਹੀ ਹੈ, ਜਦਕਿ ਅਮਰੀਕਾ ਨੇ ਐਮਰਜੈਂਸੀ ਸਥਿਤੀ ਵਿੱਚ ਇਸ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਹੈ।

- Advertisement -

Share this Article
Leave a comment