ਟਰੰਪ ਦਾ ਟਵਿੱਟਰ ਖਾਤਾ ਮੁੜ ਹੋਵੇਗਾ ਬਹਾਲ, ਮਸਕ ਨੇ ਟਵੀਟ ਕਰ ਦਿੱਤੀ ਜਾਣਕਾਰੀ

Global Team
3 Min Read

ਨਿਊਜ ਡੈਸਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਇੰਨੀ ਦਿਨੀਂ ਖੂਬ ਚਰਚਾ ‘ਚ ਹਨ। ਦਰਅਸਲ ਇਕ ਪਾਸੇ ਜਿੱਥੇ ਟਰੰਪ ਵੱਲੋਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ ਅਤੇ ਉਸ ਲਈ ਟਰੰਪ ਖੂਬ ਚਰਚਾ ‘ਚ ਹਨ ਤਾਂ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਟਵੀਟਰ ਖਾਤੇ ਨੂੰ ਲੈ ਕੇ ਵੀ ਖੂਬ ਚਰਚਾ ਛਿੜੀ ਹੋਈ ਹੈ। ਪਰ ਹੁਣ ਇਸ ਲਈ ਸਥਿਤੀ ਸਪੱਸ਼ਟ ਹੋ ਗਈ ਹੈ।  ਡੋਨਾਲਡ ਟਰੰਪ ਦਾ ਟਵਿੱਟਰ ਖਾਤਾ ਮੁੜ ਤੋਂ ਬਹਾਲ ਹੋਣ ਜਾ ਰਿਹਾ ਹੈ। ਦਰਅਸਲ ਟਵਿੱਟਰ ਦੇ ਮਾਲਕ ਬਣਦੇ ਹੀ ਐਲੋਨ ਮਸਕ ਡੋਨਾਲਡ ਟਰੰਪ ਨੂੰ ਟਵਿੱਟਰ ‘ਤੇ ਵਾਪਸ ਲੈ ਆਉਣਗੇ ਇਸ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਹਾਲਾਂਕਿ ਡੋਨਾਲਡ ਟਰੰਪ ਦੀ ਟਵਿੱਟਰ ‘ਤੇ ਵਾਪਸੀ ਸਿੱਧੇ ਤੌਰ ‘ਤੇ ਨਹੀਂ ਸਗੋਂ ਵੋਟਿੰਗ ਰਾਹੀਂ ਹੋਈ ਹੈ। ਹਾਲਾਂਕਿ ਡੋਨਾਲਡ ਟਰੰਪ ਆਪਣੀ ਵਾਪਸੀ ‘ਤੇ ਅਜੇ ਖੁੱਲ੍ਹ ਕੇ ਨਹੀਂ ਬੋਲ ਰਹੇ ਹਨ।

ਐਲੋਨ ਮਸਕ ਨੇ ਸ਼ੁੱਕਰਵਾਰ ਸ਼ਾਮ ਨੂੰ ਟਵਿੱਟਰ ‘ਤੇ ਇਕ ਪੋਲ ਵਿਚ ਪੁੱਛਿਆ ਕਿ ਕੀ ਡੋਨਾਲਡ ਟਰੰਪ ਨੂੰ ਟਵਿੱਟਰ ‘ਤੇ ਵਾਪਸ ਆਉਣਾ ਚਾਹੀਦਾ ਹੈ? ਐਲੋਨ ਮਸਕ ਨੇ ਟਵਿੱਟਰ ਯੂਜ਼ਰਸ ਨੂੰ ਇਸ ‘ਤੇ ਵੋਟ ਪਾਉਣ ਲਈ 24 ਘੰਟੇ ਦਿੱਤੇ ਹਨ। ਸ਼ਨੀਵਾਰ ਨੂੰ, 24 ਘੰਟੇ ਪੂਰੇ ਹੋਣ ਤੋਂ ਬਾਅਦ, ਐਲੋਨ ਮਸਕ ਨੇ ਟਵੀਟ ਕੀਤਾ, “ਲੋਕ ਰਾਇ ਇਹ ਹੈ ਕਿ ਟਰੰਪ ਨੂੰ ਬਹਾਲ ਕੀਤਾ ਜਾਵੇਗਾ। “ਵੋਕਸ ਪੋਪੁਲੀ, ਵੌਕਸ ਦੇਈ।” ਇਹ ਇੱਕ ਲਾਤੀਨੀ ਵਾਕੰਸ਼ ਹੈ, ਜਿਸਦਾ ਅਰਥ ਹੈ “ਲੋਕਾਂ ਦੀ ਆਵਾਜ਼, ਰੱਬ ਦੀ ਆਵਾਜ਼। “ਆਖਰਕਾਰ, 237 ਮਿਲੀਅਨ ਰੋਜ਼ਾਨਾ ਟਵਿੱਟਰ ਉਪਭੋਗਤਾਵਾਂ ਵਿੱਚੋਂ 15 ਮਿਲੀਅਨ ਤੋਂ ਵੱਧ ਨੇ ਟਰੰਪ ਦੇ ਪ੍ਰੋਫਾਈਲ ਨੂੰ ਬਹਾਲ ਕਰਨ ਲਈ ਵੋਟ ਦਿੱਤੀ। ਉਨ੍ਹਾਂ ਵੋਟਿੰਗਾਂ ਵਿੱਚੋਂ, 51.8 ਪ੍ਰਤੀਸ਼ਤ ਹੱਕ ਵਿੱਚ ਅਤੇ 48.2 ਪ੍ਰਤੀਸ਼ਤ ਵਿਰੁੱਧ ਸਨ।”

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ 6 ਜਨਵਰੀ 2021 ਨੂੰ ਕੈਪੀਟਲ ਹਿੱਲ ਹਿੰਸਾ ਤੋਂ ਬਾਅਦ ਟਵਿੱਟਰ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਹਿੰਸਾ ਕੀਤੀ ਸੀ ਅਤੇ ਟਵਿਟਰ ਨੇ ਇਹ ਫੈਸਲਾ ਟਰੰਪ ਦੀ ਭੂਮਿਕਾ ਨੂੰ ਦੇਖਦੇ ਹੋਏ ਲਿਆ ਸੀ।

ਪਾਬੰਦੀ ਤੋਂ ਪਹਿਲਾਂ ਟਰੰਪ ਦੇ ਟਵਿੱਟਰ ਅਕਾਊਂਟ ਦੇ 88 ਮਿਲੀਅਨ ਤੋਂ ਵੱਧ ਫਾਲੋਅਰਜ਼ ਸਨ। ਟਰੰਪ ਨੇ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਟਵਿੱਟਰ ਨੂੰ ਇੱਕ ਮੁਖ ਪੱਤਰ ਵਜੋਂ ਵਰਤਿਆ ਸੀ। ਉਹ ਇਸ ‘ਤੇ ਨੀਤੀਗਤ ਘੋਸ਼ਣਾਵਾਂ ਪੋਸਟ ਕਰਦਾ ਸੀ। ਨਾਲ ਹੀ, ਉਸਨੇ ਸਿਆਸੀ ਵਿਰੋਧੀਆਂ ‘ਤੇ ਹਮਲਾ ਕਰਨ ਅਤੇ ਸਮਰਥਕਾਂ ਨਾਲ ਗੱਲਬਾਤ ਕਰਨ ਲਈ ਟਵਿੱਟਰ ਦੀ ਵਰਤੋਂ ਕੀਤੀ। ਸ਼ਨੀਵਾਰ ਨੂੰ ਉਨ੍ਹਾਂ ਦੇ ਕਈ ਸਿਆਸੀ ਸਹਿਯੋਗੀਆਂ ਨੇ ਉਨ੍ਹਾਂ ਦੀ ਵਾਪਸੀ ਬਾਰੇ ਪ੍ਰਮੁੱਖਤਾ ਨਾਲ ਦੱਸਿਆ। ਹਾਊਸ ਰਿਪਬਲਿਕਨ ਪਾਲ ਗੋਸਰ ਨੇ ਟਵੀਟ ਕੀਤਾ, “ਵਾਪਸ ਸੁਆਗਤ ਹੈ, @realdonaldtrump!”।

- Advertisement -
Share this Article
Leave a comment