ਹੁਣ ਪਾਸਪੋਰਟਾਂ ‘ਤੇ ਲੱਗੇਗੀ ਡੋਨਾਲਡ ਟਰੰਪ ਦੀ ਫੋਟੋ! 250ਵੀਂ ਵਰ੍ਹੇਗੰਢ ਲਈ ਜਾਣੋ ਕੀ ਹੈ ਅਮਰੀਕਾ ਦਾ ਸਪੈਸ਼ਲ ਪਲਾਨ

Global Team
3 Min Read

ਵਾਸ਼ਿੰਗਟਨ : ਅਮਰੀਕਾ ਵਿੱਚ ਜਲਦੀ ਹੀ ਖ਼ਾਸ ਡਿਜ਼ਾਈਨ ਵਾਲੇ ਪਾਸਪੋਰਟ ਜਾਰੀ ਕੀਤੇ ਜਾਣਗੇ। ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲੇ ਖ਼ਾਸ ਪਾਸਪੋਰਟ ਜਾਰੀ ਕਰੇਗਾ। ਅਮਰੀਕੀ ਵਿਦੇਸ਼ ਵਿਭਾਗ ਨੇ ਦੱਸਿਆ ਕਿ ਇਹ ਲਿਮਟਿਡ ਐਡੀਸ਼ਨ ਨਵੇਂ ਡਿਜ਼ਾਈਨ ਵਾਲੇ ਅਮਰੀਕੀ ਪਾਸਪੋਰਟ ਇਸੇ ਗਰਮੀਆਂ ਤੋਂ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ ਇਸ ‘ਤੇ ਰਾਸ਼ਟਰਪਤੀ ਟਰੰਪ ਦੇ ਸੁਨਹਿਰੀ ਦਸਤਖਤ ਵੀ ਹੋਣਗੇ।

ਮੀਡੀਆ ਰਿਪੋਰਟਾਂ ਅਨੁਸਾਰ, ਅਮਰੀਕੀ ਵਿਦੇਸ਼ ਵਿਭਾਗ ਜੁਲਾਈ ਤੋਂ ਇਨ੍ਹਾਂ ਯਾਦਗਾਰੀ ਪਾਸਪੋਰਟਾਂ ਨੂੰ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ।ਇਨ੍ਹਾਂ ਨਵੇਂ ਪਾਸਪੋਰਟਾਂ ਦੇ ਪਿਛਲੇ ਪਾਸੇ ਅਮਰੀਕੀ ਝੰਡੇ ਦੀ ਤਸਵੀਰ ਹੋਵੇਗੀ, ਜਿਸ ਵਿੱਚ 13 ਸਿਤਾਰੇ ਦਿਖਾਏ ਜਾਣਗੇ।

ਇਹ ਸਿਤਾਰੇ ਅਮਰੀਕਾ ਦੀਆਂ ਸ਼ੁਰੂਆਤੀ 13 ਕਾਲੋਨੀਆਂ ਦਾ ਪ੍ਰਤੀਕ ਹੋਣਗੇ ਅਤੇ ਇਨ੍ਹਾਂ ਨੂੰ “250” ਅੰਕ ਦੇ ਚਾਰੇ ਪਾਸੇ ਸਜਾਇਆ ਜਾਵੇਗਾ।ਕਿਉਂਕਿ ਅਮਰੀਕੀ ਪਾਸਪੋਰਟ ਦੀ ਮਿਆਦ 10 ਸਾਲ ਦੀ ਹੁੰਦੀ ਹੈ, ਇਸ ਲਈ ਜਿਨ੍ਹਾਂ ਪਾਸਪੋਰਟਾਂ ਵਿੱਚ ਡੋਨਾਲਡ ਟਰੰਪ ਦੀ ਤਸਵੀਰ ਹੋਵੇਗੀ, ਉਹ 2029 ਵਿੱਚ ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਵਰਤੋਂ ਵਿੱਚ ਰਹਿਣਗੇ।

ਫਿਲਹਾਲ ਜਾਰੀ ਕੀਤੇ ਜਾਣ ਵਾਲੇ ਪਾਸਪੋਰਟਾਂ ਵਿੱਚ ਅਮਰੀਕਾ ਦੇ ਇਤਿਹਾਸ ਨਾਲ ਜੁੜੇ ਅਹਿਮ ਪਲ ਦਿਖਾਏ ਜਾਂਦੇ ਹਨ, ਜਿਵੇਂ ਕਿ ਚੰਦਰਮਾ ‘ਤੇ ਪਹਿਲੀ ਲੈਂਡਿੰਗ ਅਤੇ ਸਟੈਚੂ ਆਫ ਲਿਬਰਟੀ ਵਰਗੇ ਰਾਸ਼ਟਰੀ ਪ੍ਰਤੀਕ।

ਅਧਿਕਾਰੀਆਂ ਮੁਤਾਬਕ, ਇਨ੍ਹਾਂ ਪਾਸਪੋਰਟਾਂ ਦੀ ਸ਼ੁਰੂਆਤ ਵਾਸ਼ਿੰਗਟਨ ਪਾਸਪੋਰਟ ਏਜੰਸੀ ਤੋਂ ਹੋਵੇਗੀ। ਉੱਥੇ ਨਿੱਜੀ ਤੌਰ ‘ਤੇ ਪਾਸਪੋਰਟ ਰਿਨਿਊ ਕਰਵਾਉਣ ਵਾਲਿਆਂ ਨੂੰ ਇਹੀ ਡਿਫਾਲਟ ਪਾਸਪੋਰਟ ਮਿਲੇਗਾ। ਹਾਲਾਂਕਿ, ਆਨਲਾਈਨ ਅਪਲਾਈ ਕਰਨ ਵਾਲਿਆਂ ਅਤੇ ਹੋਰ ਕੇਂਦਰਾਂ ‘ਤੇ ਮੌਜੂਦਾ ਡਿਜ਼ਾਈਨ ਹੀ ਜਾਰੀ ਰਹੇਗਾ।

ਸਟੇਟ ਡਿਪਾਰਟਮੈਂਟ ਦੇ ਬੁਲਾਰੇ ਟੌਮੀ ਪਿਗੌਟ ਨੇ ਕਿਹਾ ਕਿ ਅਮਰੀਕਾ ਦੇ ਇਹ ਪਾਸਪੋਰਟ ਕਸਟਮਾਈਜ਼ਡ ਆਰਟਵਰਕ ਅਤੇ ਬਿਹਤਰ ਚਿੱਤਰਾਂ ਦੇ ਨਾਲ ਆਉਣਗੇ, ਪਰ ਇਨ੍ਹਾਂ ਦੀ ਸੁਰੱਖਿਆ ਉਹੀ ਰਹੇਗੀ ਜੋ ਅਮਰੀਕੀ ਪਾਸਪੋਰਟ ਨੂੰ ਦੁਨੀਆ ਦੇ ਸਭ ਤੋਂ ਸੁਰੱਖਿਅਤ ਦਸਤਾਵੇਜ਼ਾਂ ਵਿੱਚੋਂ ਇੱਕ ਬਣਾਉਂਦੀ ਹੈ। ਇਹ ਪਾਸਪੋਰਟ ਸੀਮਤ ਗਿਣਤੀ ਵਿੱਚ ਜਾਰੀ ਕੀਤੇ ਜਾਣਗੇ, ਪਰ ਕਿੰਨੇ ਜਾਰੀ ਹੋਣਗੇ, ਇਹ ਅਜੇ ਸਪੱਸ਼ਟ ਨਹੀਂ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment