ਡੋਨਾਲਡ ਟਰੰਪ ਨੇ ਮੋਦੀ ਨੂੰ ਕਹੀ ਅਜਿਹੀ ਗੱਲ ਕਿ ਹੁਣ ਹੋ ਰਿਹਾ ਹੈ ਵਿਰੋਧ!

TeamGlobalPunjab
2 Min Read

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਦਰ ਆਫ ਨੇਸ਼ਨ ਕਹੇ ਜਾਣ ‘ਤੇ ਵਿਵਾਦ  ਖੜ੍ਹਾ ਹੋ ਗਿਆ ਹੈ। ਦਰਅਸਲ ਬੀਤੀ ਕੱਲ੍ਹ ਟਰੰਪ ਅਤੇ ਮੋਦੀ ਵਿਚਕਾਰ ਹੋਈ ਦੋ ਪੱਖੀ ਮੀਟਿੰਗ ਦੌਰਾਨ ਟਰੰਪ ਨੇ ਮੋਦੀ ਦੀ ਭਰਪੂਰ ਤਾਰੀਫ ਕੀਤੀ। ਟਰੰਪ ਨੇ ਮੋਦੀ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਫਾਦਰ ਆਫ ਇੰਡੀਆ ਕਹਿ ਦਿੱਤਾ। ਇਸੇ ਗੱਲ ਨੂੰ ਲੈ ਕੇ ਹੁਣ ਕਾਂਗਰਸੀ ਨੇਤਾਵਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

- Advertisement -

ਜਾਣਕਾਰੀ ਮੁਤਾਬਿਕ ਕਾਂਗਰਸੀ ਨੇਤਾ ਮੱਲੀਕਾਰਜੁਨ ਖੜਗੇ ਦੇ ਪੁੱਤਰ ਅਤੇ ਕਰਨਾਟਕ ਸਰਕਾਰ ਦੇ ਮੰਤਰੀ ਪਿਆਂਕ ਖੜਗੇ ਨੇ ਟਵਿਟਰ ‘ਤੇ ਡੋਨਾਲਡ ਟਰੰਪ ਦੇ ਬਿਆਨ ਦਾ ਵਿਰੋਧ ਕਰਦਿਆਂ ਲਿਖਿਆ ਹੈ ਕਿ, ਕੀ ਹੁਣ ਅਮਰੀਕਾ ਇਸ ਗੱਲ ਦਾ ਫੈਸਲਾ ਕਰੇਗਾ ਕਿ ਰਾਸ਼ਟਰ ਪਿਤਾ ਕੌਣ ਹੈ। ਦੱਸਣਯੋਗ ਹੈ ਕਿ ਪਿਯਾਂਕ ਖੜਗੇ ਨੇ ਇਹ ਟਵੀਟ ਬੀਜੇਪੀ ਦੇ ਯੁਵਾ ਸੰਸਦ ਮੈਂਬਰ ਤੇਜਸਵੀ ਸੁਰਆ ਦੇ ਉਸ ਟਵੀਟ ਨੂੰ ਰੀਟਵੀਟ ਕਰਦਿਆਂ ਕੀਤਾ ਜਿਸ ਵਿੱਚ ਉਨ੍ਹਾਂ ਨੇ ਡੋਨਾਲਡ ਟਰੰਪ ਦੇ ਬਿਆਨ ਨੂੰ ਕਾਫੀ ਮਹੱਤਵਪੂਰਨ ਦੱਸਿਆ ਸੀ।

Read it : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਡੋਨਾਲਡ ਟਰੰਪ ਨੇ ਕਹੀ ਅਜਿਹੀ ਗੱਲ ਵਿਰੋਧੀ ਵੀ ਰਹਿ ਗਏ ਦੰਗ..

ਦੱਸ ਦਈਏ ਕਿ ਡੋਨਾਲਡ ਟਰੰਪ ਦੇ ਇਸ ਐਲਾਨ ਦਾ ਵਿਰੋਧ ਕੇਵਲ ਪ੍ਰਿਯਾਂਕ ਖੜਗੇ ਨੇ ਹੀ ਨਹੀਂ ਕੀਤਾ ਬਲਕਿ ਸੋਸ਼ਲ ਮੀਡੀਆ ‘ਤੇ ਕਾਫੀ ਲੋਕਾਂ ਵੱਲੋਂ ਇਸ ਮੁੱਦੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਬਿਆਨ ‘ਤੇ ਕਾਫੀ ਤਰ੍ਹਾਂ ਦੇ ਮੀਮਜ਼ ਬਣਾ ਕੇ ਵੀ ਵਾਇਰਲ ਕੀਤੇ ਜਾ ਰਹੇ ਹਨ।

Share this Article
Leave a comment