ਤਰਨਤਾਰਨ: ਕੋਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਲਗਾਏ ਪੰਜਾਬ ਵਿੱਚ ਲਗਾਏ ਕਰਫਿਊ ਦੇ ਕਾਰਨ ਪ੍ਰਦੂਸ਼ਣ ਘੱਟ ਹੋਣ ਨਾਲ ਜਿੱਥੇ ਹਵਾ ਸਾਫ਼ ਹੋਈ ਹੈ, ਉਥੇ ਹੀ ਦਰਿਆ ਅਤੇ ਨਦੀਆਂ ਨਾਲਿਆਂ ਦਾ ਪਾਣੀ ਵੀ ਸ਼ੁੱਧ ਹੋਣ ਲੱਗਿਆ ਹੈ। ਬਿਆਸ ਅਤੇ ਸਤਲੁਜ ਦਾ ਪਾਣੀ ਕਾਫ਼ੀ ਸਾਫ਼ ਨਜ਼ਰ ਆਉਣ ਲੱਗਿਆ ਹੈ। ਬਿਆਸ, ਸਤਲੁਜ ਦੇ ਮਿਲਣ ਵਾਲੀ ਹਰੀਕੇ ਪੱਤਣ ਵਿੱਚ ਡਾਲਫਿਨ ਗੋਤੇ ਲਾਉਂਦੀ ਨਜ਼ਰ ਆਉਣ ਲੱਗੀ ਹੈ।
86 ਵਰਗ ਕਿਲੋਮੀਟਰ ’ਚ ਫੈਲੀ ਹਰੀਕੇ ਪੱਤਣ ਜਲਗਾਹ ਲਈ ਵੀ ਕਰਫਿਊ ਵਰਦਾਨ ਸਾਬਤ ਹੋਇਆ ਹੈ। ਪਿੰਡ ਕਰਮੂਵਾਲਾ ਤੋਂ ਇਲਾਵਾ ਗਗੜੇਵਾਲ, ਧੂੰਦਾ, ਘੜਾ, ਹਰਿਕੇ ਪੱਤਨ ਤੇ ਚੱਕ ਦੇਸਲ ‘ਚ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਚਾਰ ਤੋਂ ਛੇ ਡਾਲਫਿਨ ਵੇਖੀਆਂ ਜਾ ਰਹੀਆਂ ਹਨ।
ਪਾਣੀ ਪ੍ਰਦੂਸ਼ਣ ਪੱਧਰ ਵਿੱਚ ਕਿੰਨਾ ਸੁਧਾਰ ਹੋਇਆ ਇਸਦਾ ਪਤਾ ਲਗਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਪੀਸੀਬੀ) ਨੇ ਸੋਮਵਾਰ ਨੂੰ ਨਦੀਆਂ ਦੇ ਪਾਣੀ ਦੀ ਸੈਂਪਲਿੰਗ ਸ਼ੁਰੂ ਕੀਤੀ ਗਈ ਹੈ। ਰਿਪੋਰਟ 10 ਦਿਨ ਬਾਅਦ ਆਵੇਗੀ। ਇਸਦੇ ਬਾਅਦ ਹੀ ਪਤਾ ਚੱਲੇਗਾ ਕਿ ਪਾਣੀ ਦੀ ਗੁਣਵੱਤਾ ਵਿੱਚ ਕਿੰਨਾ ਸੁਧਾਰ ਹੋਇਆ ਹੈ।